Featured Post

ਹੁਣ ਤੁਹਾਡੇ ਸਭਨਾਂ ਲਈ ਪੁਨਰਜੋਤ ਆਨਲਾਈਨ ਵੀ ਸ਼ੁਰੂ

ਮਨਸੂਰਾਂ ਵਿੱਚ ਦੁਸਹਿਰੇ ਦੇ ਮੇਲੇ ਮੌਕੇ ਉੱਠੀ ਸੀ ਜ਼ੋਰਦਾਰ ਮੰਗ   ਲੁਧਿਆਣਾ : 16  ਅਕਤੂਬਰ 2016: ( ਪੁਨਰਜੋਤ ਗੁਲਦਸਤਾ ਟੀਮ ):  ਲਓ ਜੀ ਉਡੀਕ ਦੀਆਂ ਘੜੀਆਂ ...

Tuesday, December 27, 2016

ਰੰਗ ਲਿਆ ਰਹੀ ਹੈ ਪੁਨਰਜੋਤ ਟੀਮ ਦੀ ਸਰਗਰਮ ਮੁਹਿੰਮ

Mon, Dec 26, 2016 at 6:17 PM
ਡੀ. ਏ. ਵੀ. ਕਾਲਜ ਦੇ 100 ਵਿਦਿਆਰਥੀਆਂ ਨੇ ਅੱਖਾਂ ਦਾਨ ਦਾ ਪ੍ਰਣ ਲਿਆ
ਜਲੰਧਰ: 26 ਦਸੰਬਰ 2016: (ਪੁਨਰਜੋਤ ਬਿਊਰੋ);  
ਡੀ. ਏ. ਵੀ. ਕਾਲਜ ਜਲੰਧਰ ਦੇ ਐਨ. ਐਸ. ਐਸ. ਦੇ ਵਲੰਟੀਅਰ ਵਲੋਂ ਪ੍ਰੋਫੈਸਰ ਐਸ. ਕੇ. ਮਿੱਡਾ ਦੀ ਅਗਵਾਈ ਵਿੱਚ 7 ਦਿਨਾਂ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਸਮਾਜ ਸੇਵਾ ਲਈ ਵੀ ਪ੍ਰੇਰਿਆ ਜਾਂਦਾ ਹੈ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਇਸ ਕੈਂਪ ਦੋਰਾਨ ਵਿਦਿਆਰਥੀਆਂ ਨਾਲ ਅੱਖਾਂ ਦਾਨ - ਮਹਾਂ ਦਾਨ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜਿੰਦਗੀ ਵਿੱਚ ਸਫਲ ਇਨਸਾਨ ਬਣਨ ਦੇ ਨਾਲ ਨਾਲ ਚੰਗਾ ਇਨਸਾਨ ਬਣਨਾ ਵੀ ਬਹੁਤ ਜਰੂਰੀ ਹੈ। ਆਪਣੇ ਪਰਿਵਾਰ ਨੂੰ ਪਾਲਣਾ ਸਾਡਾ ਫਰਜ ਹੈ ਅਤੇ ਮਨੁੱਖਤਾ ਦੀ ਸੇਵਾ ਸਾਡਾ ਸੱਚਾ ਸੁੱਚਾ ਧਰਮ ਹੈ। ਵਿਦਿਆਰਥੀਆਂ ਨੇ ਪੁਨਰਜੋਤ ਨਾਲ ਮਿਲ ਕੇ ਇਸ ਵਲੋਂ ਸ਼ੁਰੂ ਕੀਤੇ ਮਿਸ਼ਨ ਰੋਸ਼ਨੀ ਵਿੱਚ ਸੇਵਾ ਕਰਨ ਦੀ ਬਹੁਤ ਦਿਲਚਸਪੀ ਦਿਖਾਈ ਅਤੇ 100 ਵਲੰਟੀਅਰਾਂ ਨੇ ਅੱਖਾਂ ਦਾਨ ਦਾ ਪ੍ਰਣ ਲਿਆ। ਇਸ ਮੋਕੇ ਤੇ ਪੁਨਰਜੋਤ ਦੇ ਕੋ-ਆਰਡੀਨੇਟਰ ਰਾਜ ਕੁਮਾਰ ਚੁੰਬਰ, ਮੁਸਕਾਨ ਮਹਿਰਾ ਅਤੇ ਡੋਲੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਨੇ ਪ੍ਰੋਫੈਸਰ ਮਿੱਡਾ ਜੀ ਕੈਂਪ ਵਿੱਚ ਭਾਗ ਲੈ ਰਹੇ ਸਾਰੇ ਵਿਦਿਆਰਥੀਆਂ ਅਤੇ ਡੀ. ਏ. ਵੀ. ਕਾਲਜ ਦੀ ਮੈਨੇਜਮੈਂਟ ਦੀ ਇਸ ਵਿਸ਼ੇਸ਼ ਜਾਗਰੂਕਤਾ ਕੈਂਪ ਲਾਉਣ ਲਈ ਸ਼ਲਾਘਾ ਕੀਤੀ।


ਪੁਨਰਜੋਤ ਪਰਿਵਾਰ ਨੇ ਵਿਕਲਾਂਗ ਸਕੂਲ ਅਤੇ ਸੇਵਾ ਕੇਂਦਰ ਵਿੱਚ ਮਨਾਈ ਕ੍ਰਿਸਮਸ

Mon, Dec 26, 2016 at 5:59 PM
ਫਤਿਹ ਬਲੱਡ ਸੇਵਾ ਅਤੇ ਗੁਰਾਇਆ ਬਲੱਡ ਸੇਵਾ ਨੇ ਦਿੱਤਾ ਪੂਰਾ ਸਹਿਯੋਗ
ਕਪੂਰਥਲਾ//ਲੁਧਿਆਣਾ: (ਪੁਨਰਜੋਤ ਬਿਊਰੋ):
ਪੁਨਰਜੋਤ ਦੇ ਡਾਇਰੈਕਟਰ ਡਾਕਟਰ ਰਮੇਸ਼ ਅਤੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਅਗਵਾਈ ਵਿੱਚ ਪੁਨਰਜੋਤ ਟੀਮ ਨੇ ਗੁਰੂ ਜਯੋਤੀ ਚੈਰੀਟੇਬਲ ਸੁਸਾਇਟੀ ਫਾਰ ਹੈਂਡੀਕੈਪਡ ਚਿਲਡਰਨ ਸਕੂਲ ਅਤੇ ਮਨੁੱਖਤਾ ਦੀ ਸੇਵਾ ਕੇਂਦਰ ਲੁਧਿਆਣਾ ਵਿੱਚ ਰਹਿ ਰਹੇ ਲੋਕਾਂ ਨਾਲ ਮਿਲ ਕੇ ਕ੍ਰਿਸਮਸ ਦੀ ਖੁਸ਼ੀ ਮਨਾਈ। ਧਰਮ ਭਾਂਵੇ ਕੋਈ ਵੀ ਹੋਵੇ ਰੱਬ ਸਭ ਦਾ ਸਾਂਝਾ ਹੈ ਅਤੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਕ੍ਰਿਸਮਸ ਦੇ ਮੋਕੇ ਸਕੂਲ ਦੇ ਬੱਚਿਆਂ ਨੂੰ ਰਾਸ਼ਨ, ਕਿਤਾਬਾਂ, ਚਾਕਲੇਟ ਸਟੇਸ਼ਨਰੀ ਅਤੇ ਗਰਮ ਕੰਬਲ ਵੰਡ ਕੇ ਫਤਿਹ ਬਲੱਡ ਸੇਵਾ ਅਤੇ ਗੁਰਾਇਆ ਬਲੱਡ ਸੇਵਾ ਦੇ ਕੋ-ਆਰਡੀਨੇਟਰਾਂ ਨੇ ਭੰਗੜਾ ਵੀ ਪਾਇਆ। ਮਨੁੱਖਤਾ ਦੀ ਸੇਵਾ ਕੇਂਦਰ ਵਿੱਚ ਅੱਖਾਂ ਦੇ ਰਹਿ ਰਹੇ ਮਰੀਜ਼ਾਂ ਦੇ ਅਪ੍ਰੇਸ਼ਨ ਅਤੇ ਚੈੱਕ ਅੱਪ ਲਈ ਡਾਕਟਰ ਰਮੇਸ਼ ਜੀ ਦੇ ਅੱਖਾਂ ਦੇ ਹਸਪਤਾਲ ਵਿੱਚ ਪੁਨਰਜੋਤ ਵਲੋਂ ਮੁਫਤ ਇਲਾਜ ਕਰਵਾਉਣ ਲਈ ਪ੍ਰਬੰਧ ਕੀਤਾ ਗਿਆ। ਪੁਨਰਜੋਤ ਦੇ ਕੋ-ਆਰਡੀਨੇਟਰਾਂ ਨੇ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਨਾਲ ਇੱਥੇ ਕ੍ਰਿਸਮਸ ਮਨਾਉਣ ਦਾ ਪ੍ਰਬੰਧ ਇਸ ਲਈ ਕੀਤਾ ਸੀ ਤਾਂ ਜੋ ਆਉਣ ਵਾਲੀ ਪੀੜੀ ਵਿੱਚ ਸੇਵਾ ਦੀ ਭਾਵਨਾ ਜਾਗੇ ਅਤੇ ਬੱਚੇ ਵੀ ਰੱਬ ਦੀਆਂ ਮਿਲੀਆਂ ਦਾਤਾਂ ਦਾ ਸ਼ੁਕਰ ਕਰਨ ਅਤੇ ਸਮਾਜ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਚੰਗੇ ਇਨਸਾਨ ਬਣਨ। ਪੁਨਰਜੋਤ ਤੋਂ ਗਾਇਕ ਪ੍ਰਿੰਸ ਚੱਡਾ ਨੇ ਗੀਤਾਂ ਨਾਲ ਰੰਗ ਬੰਨਿਆ।ਫਤਿਹ ਬਲੱਡ ਸੇਵਾ ਤੋਂ ਜਵਾਲਾ ਵਰਮਾ, ਵਿਸ਼ਾਲ ਅਰੋੜਾ ਅਤੇ ਪੁਨਰਜੋਤ ਤੋਂ ਰਾਜ ਕੁਮਾਰ, ਸੰਦੀਪ ਬੱਧਣ, ਕਮਲ, ਹਿਤੇਸ਼, ਡੋਲੀ, ਪ੍ਰਿਆ, ਤਾਨੀਆ, ਕੋਮਲ, ਮੁਸਕਾਨ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
     

Sunday, December 18, 2016

ਪੁਨਰਜੋਤ ਅੰਦੋਲਨ ਦੀਆਂ ਸਰਗਰਮੀਆਂ ਵਿੱਚ ਤੇਜ਼ੀ

Sat, Dec 17, 2016 at 5:44 PM
ਡੀ. ਸੀ. ਕਪੂਰਥਲਾ ਨਾਲ ਮਿਸ਼ਨ ਰੋਸ਼ਨੀ ਦੀ ਸਫਲਤਾ ਤੇ ਵਿਚਾਰ
ਕਪੂਰਥਲਾ: 17 ਦਸੰਬਰ 2016: (ਪੁਨਰਜੋਤ ਬਿਊਰੋ); 
ਮਾਨਯੋਗ ਸ੍ਰ: ਗੁਰਲਵਲੀਨ ਸਿੰਘ ਸਿੱਧੂ ਡੀ. ਸੀ. ਕਪੂਰਥਲਾ ਨੂੰ ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਸ਼੍ਰੀ ਅਸ਼ੋਕ ਮਹਿਰਾ ਜੀ ਨੇ ਮਿਸ਼ਨ ਰੋਸ਼ਨੀ ਅਧੀਨ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਅੱਖਾਂ ਦਾਨ, ਅੰਗਦਾਨ ਅਤੇ ਖੂਨ-ਦਾਨ ਦੀ ਜਾਗਰੂਕਤਾ ਮੁਹਿੰਮ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਸਾਲ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਸਰਕਾਰ ਅਤੇ ਡੀ. ਸੀ. ਸ਼ਾਹਿਬ ਦੀ ਸ਼ਾਮੂਲੀਅਤ ਲਈ ਵੀ ਬੇਨਤੀ ਕੀਤੀ।
ਪੁਨਰਜੋਤ ਵਲੋਂ ਪੰਜਾਬ ਨੂੰ ਪੁਤਲੀਆਂ ਦੀ ਬਿਮਾਰੀ ਨਾਲ ਹੋਈ ਨੇਤਰਹੀਣਤਾਂ ਤੋਂ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਅਧੀਨ ਲੱਖਾਂ ਲੋਕਾਂ ਨੂੰ ਅੱਖਾਂ ਦਾਨ - ਮਹਾਂ ਦਾਨ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਵੀ ਇਸ ਲਹਿਰ ਵਿੱਚ ਹਿੱਸਾ ਪਾਉਣ ਲਈ ਅੱਖਾਂ ਦਾਨ ਦੇ ਪ੍ਰਣ ਪੱਤਰ ਭਰਨੇ ਸ਼ੁਰੂ ਕੀਤੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਮਰਨ ਤੋਂ ਬਾਅਦ ਅੱਖਾਂ ਦਾਨ ਕਰਵਾਉਣੀਆ ਸ਼ੁਰੂ ਕੀਤੀਆਂ ਹਨ। ਸਾਡੀਆਂ ਅੱਖਾਂ ਮਰਨ ਤੋਂ ਬਾਅਦ 6-8 ਘੰਟੇ ਤੱਕ ਜੀਂਦੀਆਂ ਹੁੰਦੀਆਂ ਹਨ ਜੇਕਰ ਇਹਨਾਂ ਨੂੰ ਸਾੜਨ ਦੀ ਬਜਾਇ ਸਮੇਂ ਸਿਰ ਦਾਨ ਕਰਵਾ ਦਿੱਤਾ ਜਾਵੇ ਤਾਂ ਪੁਤਲੀਆਂ ਦੀ ਬੀਮਾਰੀ ਦੇ ਦੋ ਨੇਤਰਹੀਣਾਂ ਨੂੰ ਰੋਸ਼ਨੀ ਮਿਲ ਸਕਦੀ ਹੈ। ਡੀ. ਸੀ. ਸ਼ਾਹਿਬ ਨੇ ਇਸ ਮਿਸ਼ਨ ਦੀ ਸ਼ਲਾਘਾ ਕਰਦਅਿਾਂ ਆਪਣੇ ਸਹਿਯੋਗ ਦਾ ਪੂਰਾ ਭਰੋਸਾ ਦਿੱਤਾ।
     

Saturday, November 19, 2016

ਜ਼ੀ ਟੀਵੀ ਵੱਲੋਂ ਡਾਕਟਰ ਰਮੇਸ਼ ਮਨਸੂਰਾਂ ਅਤੇ ਕੁਝ ਹੋਰਾਂ ਦਾ ਸਨਮਾਨਸਨਮਾਨ ਕੀਤਾ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ 
ਲੁਧਿਆਣਾ: 18 ਨਵੰਬਰ 2016: (ਅਸ਼ੋਕ ਮਹਿਰਾ//ਰਛਪਾਲ ਰਿਸ਼ੀ//ਪੁਨਰਜੋਤ ਟੀਮ): 
ਅੱਜਕਲ੍ਹ ਦਾ ਯੁਗ ਪੈਸੇ ਦਾ ਯੁਗ ਹੈ। ਬਾਪ ਬੜਾ ਨ ਭਈਆ-ਸਬਸੇ  ਬੜਾ ਰੁਪਈਆ  ਕਦਮ ਕਦਮ ਉੱਤੇ  ਪ੍ਰਤੀਤ ਹੁੰਦੀ ਹੈ। ਇਸ ਹਕੀਕਤ ਦੇ ਬਾਵਜੂਦ ਚੰਗੇ ਸੰਸਕਾਰਾਂ ਅਤੇ ਰੱਬੀ ਕਿਰਪਾ ਸਦਕਾ ਕੁਝ ਲੋਕ ਅੱਜ ਵੀ ਮੌਜੂਦ ਹਨ ਜਿਹੜੇ ਪੈਸੇ ਨੂੰ ਨਹੀਂ ਇਨਸਾਨੀਅਤ ਨੂੰ। ਅਜਿਹੇ ਲੋਕ ਜਦੋਂ ਲੋਕਾਂ ਸਾਹਮਣੇ ਆਉਂਦੇ ਹਨ ਤਾਂ ਸੱਚਮੁੱਚ ਬੜੀ ਖੁਸ਼ੀ ਹੁੰਦੀ ਹੈ। 
ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਇਸਦੇ ਨਾਲ ਨਾਲ ਵਿਕਸਿਤ ਹੋ ਰਹੀ ਕਾਰੋਬਾਰੀ ਮੁਨਾਫ਼ੇ ਦੀ ਸੋਚ ਦੇ ਇਸ ਯੁਗ ਵਿੱਚ ਵੀ ਕੋਈ ਵਿਅਕਤੀ ਨਫ਼ੇ ਨੁਕਸਾਨ ਤੋਂ ਉੱਪਰ ਉੱਠ ਕੇ ਕੰਮ ਕਰੇ ਅਜਿਹਾ ਸੰਭਵ ਨਹੀਂ ਲੱਗਦਾ ਪਰ ਜ਼ੀ ਪੰਜਾਬੀ ਨੇ ਕੁਝ ਅਜਿਹੇ ਡਾਕਟਰ ਲੱਭੇ ਹਨ ਜਿਹਨਾਂ ਨੇ ਸਿਰਫ ਨਰ ਸੇਵਾ ਨੂੰ ਨਰੈਣ ਸੇਵਾ ਸਮਝਿਆ ਅਤੇ ਆਪਣੇ ਕਿੱਤੇ ਦੇ ਗਿਆਨ ਨਾਲ ਲੋਕਾਂ ਨੂੰ ਲਾਭ ਪਹੁੰਚਾਇਆ। ਅਜਿਹੇ ਡਾਕਟਰਾਂ ਨੂੰ ਸ਼ੁੱਕਰਵਾਰ 18 ਨਵੰਬਰ ਵਾਲੇ ਦਿਨ ਚੰਡੀਗੜ੍ਹ ਵਿੱਚ ਸਨਮਾਨਿਤ ਵੀ ਕੀਤਾ ਗਿਆ। ਰਾਜੀਵ ਗਾਂਧੀ ਆਈਟੀ ਪਾਰਕ ਵਿੱਚ ਸਥਿਤ ਹੋਟਲ ਦ ਲਲਿਤ ਵਿੱਚ ਢਾਈ ਤਿੰਨ ਘੰਟਿਆਂ ਦੇ ਇਸ ਲਾਈਵ ਸ਼ੋ ਵਿੱਚ ਬੜੇ ਗਿਣੇ ਚੁਣੇ ਮਹਿਮਾਨ ਬੁਲਾਏ ਗਏ ਸਨ। ਜ਼ੀ ਟੀਵੀ ਦੇ ਸਟਾਫ ਨੇ ਆਪਣੀ ਪ੍ਰੰਪਰਾ ਅਤੇ ਰਵਾਇਤ ਮੁਤਾਬਿਕ ਬੜੇ ਹੀ ਸਲੀਕੇ ਨਾਲ ਸਤਿ ਸ੍ਰੀ ਅਕਾਲ ਨਾਲ ਪ੍ਰੋਗਰਾਮ ਸ਼ੁਰੂ ਕੀਤਾ। ਜਿਹਨਾਂ ਚੁਣੇ ਗਏ ਡਾਕਰਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਚੋਣ ਕੁਝ ਕੁ ਦੇ ਪ੍ਰੋਫ਼ਾਈਲ ਵੀ ਰਿਪੋਰਟ ਕਰਦੇ ਵੱਜੋਂ ਦਿਖਾਏ ਗਏ। ਇਹਨਾਂ ਵਿੱਚ ਕੁਝ ਸਰਕਾਰੀ ਡਾਕਟਰ ਸਨ ਅਤੇ ਕੁਝ ਨਿਜੀ ਪ੍ਰੈਕਟਿਸ ਕਰਨ ਵਾਲੇ। ਸਨਮਾਨ ਲਈ ਸਿਰਫ ਇੱਕੋ ਗੱਲ ਦੇਖੀ ਗਈ ਕਿ ਉਹਨਾਂ ਨੇ ਆਮ ਲੋਕਾਂ ਦੇ ਭਲੇ ਲਈ ਕੀ ਕੀਤਾ। ਇਸ ਮੌਕੇ ਲੁਧਿਆਣਾ ਦੇ ਡਾਕਟਰ ਰਮੇਸ਼, ਅੰਮ੍ਰਿਤਸਰ ਦੇ ਡਾਕਟਰ ਸਤਨਾਮ ਸਿੰਘ ਗਿੱਲ, ਪਠਾਨਕੋਟ ਦੇ ਡਾਕਟਰ ਭੁਪਿੰਦਰ ਸਿੰਘ, ਤਲਵੰਡੀ ਸਾਬੋ ਦੀ ਡਾਕਟਰ ਸੋਨੀਆ ਗੁਪਤਾ ਅਤੇ ਮੋਹਾਲੀ ਦੀ ਡਾਕਟਰ ਬਲਦੀਪ ਕੌਰ ਵੀ ਨੂੰ ਵੀ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਉਚੇਚੇ ਤੌਰ ਤੇ ਪੁੱਜੇ ਅਤੇ ਪ੍ਰੋਗਰਾਮ ਦੇ ਖਤਮ ਹੋਣ ਤੀਕਰ ਉੱਥੇ ਮੌਜੂਦ ਰਹੇ। ਉਹਨਾਂ ਸਨਮਾਨਿਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਬਾਕੀਆਂ ਨੂੰ ਵੀ ਇਸ ਸਨਮਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਲੋਕ ਸੇਵਾ ਦੇ ਕੰਮ ਨੂੰ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਉਹਨਾਂ ਪੁਰਾਣੇ ਯੁਗ ਦੀ ਯਾਦ ਵੀ ਤਾਜ਼ਾ ਕਰੈ ਅਤੇ ਕਿਹਾ ਕਿ ਮਸ਼ੀਨਰੀ ਅਤੇ ਤਕਨੀਕ ਵਿੱਚ ਹੋਈ ਤਰੱਕੀ ਦੇ ਨਾਲ ਨਾਲ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਅਮੀਰੀ ਵੀ ਯਾਦ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ। ਉਹਨਾਂ ਦੱਸਿਆ ਕਿ ਸਾਡੇ ਜ਼ਮਾਨੇ ਵਿੱਚ ਜਦੋਂ ਕੋਈ ਮਰੀਜ਼ ਡਾਕਟਰ ਕੋਲ ਜਾਂਦਾ ਤਾਂ ਡਾਕਟਰਾਂ ਵੱਲੋਂ ਵੀ ਉਸ ਨੂੰ ਦੁੱਧ ਘਿਓ ਦੀ ਵਰਤੋਂ ਕਰਨ ਅਤੇ ਆਪਣੀ ਖੁਰਾਕ ਵੱਲ ਉਚੇਚਾ ਧਿਆਨ ਦੇਣ ਲਈ ਕਿਹਾ ਜਾਂਦਾ ਪਰ ਹੁਣ ਇਸਦੇ ਉਲਟ ਵਰਤਾਰਾ ਸਾਹਮਣੇ ਆ ਰਿਹਾ ਹੈ। ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਦੁੱਧ ਨਹੀਂ ਪੀਣਾ--ਘਿਓ ਨਹੀਂ ਖਾਣਾ ਵਗੈਰਾ ਵਗੈਰਾ। ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। 
ਸਨਮਾਨਿਤ ਡਾਕਟਰਾਂ ਵਿੱਚੋਂ ਕਈਆਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਆਪਣਾ ਲੋਕ ਸੇਵਾ ਦਾ ਸੰਕਲਪ ਵੀ ਦੁਹਰਾਇਆ। ਉਹਨਾਂ ਜੀਟੀਵੀ ਦੇ ਇਸ ਉਪਰਾਲੇ ਨੂੰ ਵੀ ਸ਼ਲਾਘਾਯੋਗ ਦੱਸਿਆ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ।  ਡਾਕਟਰ ਰਮੇਸ਼ ਨੇ ਇਸ ਉੱਦਮ ਉਪਰਾਲੇ ਨੂੰ ਜ਼ੀ ਟੀਵੀ ਵਲਲੂਨ ਉਠਾਇਆ ਇੱਕ ਬਹੁਤ ਹੀ ਪ੍ਰਸੰਸਾਯੋਗ ਕਦਮ ਆਖਿਆ।  ਉਹਨਾਂ ਕਿਹਾ ਕਿ ਇਸ ਨਾਲ ਚੰਗੇ ਡਾਕਟਰਾਂ ਨੂੰ ਵੀ ਹੋਰ ਉਤਸ਼ਾਹ ਮਿਲੇਗਾ। ਇਸ ਸਨਮਾਨ ਸਮਾਰੋਹ ਮੌਕੇ ਪੂੰਰਜੀਤ ਟੀਮ ਨੇ ਪੁਨਰਜੋਤ ਪਰਚਾ ਵੀ ਵੰਡਿਆ ਅਤੇ ਉੱਥੇ ਆਏ ਮਹਿਮਾਨਾਂ ਨੂੰ ਆਪਣੀ ਨਿਜੀ ਗੱਲਬਾਤ ਦੌਰਾਨ ਪੁਨਰਜੋਤ ਮਿਸ਼ਨ ਤੋਂ ਵੀ ਜਾਣੂ ਕਰਾਇਆ ਡਾਕਟਰ ਭੁਪਿੰਦਰ ਸਿੰਘ, ਡਾਕਟਰ ਸੋਨੀਆ ਗੁਪਤਾ, ਡਾਕਟਰ ਰਮੇਸ਼ ਚੰਦ ਅਤੇ ਕਈ ਹੋਰਾਂ ਨੇ ਪੁਨਰਜੋਤ ਮਿਸ਼ਨ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਾਸੇ ਆਉਣ ਦੀ ਪ੍ਰੇਰਨਾ ਦਿੱਤਾ ਤਾਂਕਿ ਸਮਾਜ ਵਿੱਚ ਅੰਨੇਪਣ੍ਹ ਨੂੰ ਪੂਰੀ ਤਰਾਂ ਦੂਰ ਕੀਤਾ ਜਾ ਸਕੇ। 

Monday, November 14, 2016

ਪੁਨਰਜੋਤ ਟੀਮ ਨੇ ਵੀ ਬੜੇ ਉਤਸ਼ਾਹ ਨਾਲ ਮਨਾਇਆ ਬਾਲ ਦਿਵਸ

ਸੰਨ 2030 ਤੱਕ ਫਿਰਕੂ ਦੰਗੇ ਫਸਾਦਾਂ ਤੋਂ ਮੁਕਤ ਸਮਾਜ ਬਣਾਉਣ ਦਾ ਸੱਦਾ 
ਲੁਧਿਆਣਾ: 14 ਨਵੰਬਰ 2016: (ਕਾਰਤਿਕਾ ਸਿੰਘ//ਪੁਨਰਜੋਤ ਗੁਲਦਸਤਾ);
ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਵੰਡ ਰਹੇ ਡਾਕਟਰ ਰਮੇਸ਼ ਦੀ ਦੇਖਰੇਖ ਹੇਠ ਸੰਚਾਲਿਤ ਪੁਨਰਜੋਤ ਆਈ  ਬੈਂਕ ਵਿਖੇ ਬਾਲ ਦਿਵਸ ਦਾ ਆਯੋਜਨ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ।  ਤੰਗਦਿਲੀ, ਫਿਰਕਾਪ੍ਰਸਤੀ ਅਤੇ ਤੇਰੀ ਮੇਰੀ ਦੀਆਂ ਦੀਵਾਰਾਂ ਵਿੱਚ ਕੈਦ ਹੁੰਦੇ ਜਾ ਰਹੇ ਸਮਾਜ ਅਤੇ ਭਾਈਚਾਰੇ ਦੀਆਂ ਬੰਦ ਹੋ ਰਹੀਆਂ ਅੱਖਾਂ ਖੋਹਲਣ ਅਤੇ ਸਮਾਜ ਨੂੰ ਇੱਕ ਨਵੀਂ ਰੌਸ਼ਨੀ ਦੇਣ ਦੇ ਮਕਸਦ ਨਾਲ ਇਸ ਬਾਲ ਦਿਵਸ ਸਮਾਰੋਹ ਵਿੱਚ ਸਾਰੇ ਧਰਮਾਂ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ। ਇਹਨਾਂ ਬੱਚਿਆਂ ਨੇ ਜ਼ਿੰਦਗੀ ਵਿੱਚ ਕੰਮ ਆਉਣ  ਗੱਲਾਂ ਦੇ ਨਾਲ ਨਾਲ ਦੇਸ਼ ਭਗਤੀ ਅਤੇ ਏਕਤਾ ਦੀਆਂ ਰਚਨਾਵਾਂ ਵੀ ਸੁਣੀਆਂ ਅਤੇ ਭੰਗੜੇ ਵੀ ਪਾਏ। ਬਾਕਾਇਦਾ ਕੇਕ ਕੱਟਿਆ ਗਿਆ ਅਤੇ ਗੀਤਾਂ ਦੇ ਨਾਲ ਨਾਲ ਡਾਂਸ ਵੀ ਕੀਤਾ ਗਿਆ। ਬੱਚਿਆਂ ਦੀ ਇਸ ਖੁਸ਼ੀ ਅਤੇ ਮਸਤੀ ਨੂੰ ਦੁਗਣਾ ਕਰਨ ਲਈ ਖੁਦ ਡਾਕਟਰ ਰਮੇਸ਼ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਇਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਇੱਕ ਅਜਿਹੇ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਜਿਸ ਅਧੀਨ ਸੰਨ 2030 ਤੱਕ ਇੱਕ ਅਜਿਹੀ ਪੀੜ੍ਹੀ ਤਿਆਰ ਕੀਤੀ ਜਾਣੀ ਹੈ ਜਿਹੜੀ ਸਿਰਫ ਇਨਸਾਨੀਅਤ ਨੂੰ ਆਪਣਾ ਧਰਨ ਮੰਨੇ ਜੋ ਕਿ ਹਰ ਧਰਮ ਦਾ ਅਸਲੀ ਸੁਨੇਹਾ ਵੀ ਹੈ।  ਧਰਮਾਂ ਅਤੇ ਜਾਤਾਂ ਪਾਤਾਂ ਦੇ ਨਾਮ ਤੇ ਦੰਗੇ ਫਸਾਦ ਕਰਨ ਵਾਲਿਆਂ ਨੂੰ ਇੱਕ ਅਜਿਹਾ ਸ਼ਾਂਤੀਪੂਰਨ ਜੁਆਬ ਜਿਹੜਾ ਪੂਰੇ ਸਮਾਜ ਦਾ ਸਰੂਪ ਬਦਲ ਸਕਦਾ ਹੈ। 
ਇਸ ਮਕਸਦ ਦੀ ਸ਼ਲਾਘਾ ਕਰਦਿਆਂ ਉੱਘੇ ਲੇਖਕ ਡਾਕਟਰ ਗੁਲਜ਼ਾਰ ਪੰਧੇਰ ਨੇ ਡਾਕਟਰ ਰਮੇਸ਼ ਦੇ ਉਪਰਾਲਿਆਂ ਦੀ ਤਹਿ ਦਿਲੋਂ ਪ੍ਰਸੰਸਾ ਵੀ ਕੀਤੀ। ਉਹਨਾਂ ਕਿਹਾ ਕਿ ਇਹ ਇੱਕ ਠੋਸ ਅਤੇ ਸਾਰਥਕ ਤਜਰਬਾ ਜਿਸਦੇ ਬਹੁਤ ਹੀ ਚੰਗੇ ਨਤੀਜੇ ਨਿਕਲਣ ਦੀ ਸੰਭਾਵਨਾ ਹੈ। 

Sunday, October 30, 2016

Dr. Ramesh explaining the real meaning of Diwali

DONATED EYES ARE REAL HUMAN LAMPS ( DIYAS) FOR SOMEONE BLIND WHOSE WORLD FILLED WITH LIGHT -PUNARJOT DIWALI
In Spite of great grief and sorrow on departure of beloved family member from this mortal world, eyes donors family donated the alive eyes  (human lamps, Punarjot Diyas) to punarjot eye bank Ludhiana to keep the ability to see the world again with his/her beloved eye. It was merely       a coincidence that whole of the nation is gearing up for grand celebration of Diwali, festival of lights.
Although  there is darkness of departure  and feeling of pain of death of member that but eye donation will ignite the light  of someone needy           whom house and life is full of invisible darkness from ,they are suffering. Eye donation mission darkness to light have been carried it out for   more than 25 years with  Diwali celebration but this time we have realised , the actual lighting of lamp needs no burning oil source of flame this is    only is the gift of nature,Which can be only transferred from donor to the receiver without financial expenses here we all crying for bursting foreign made crackers.but our kind donor family proved That human eyes are symbolic as light lamps are  creation of God and have no difference of caste ,creed religion and boundaries.
as a doctor. I realised that why i am Doctor and how i can help ailing blind persons who are living in world of darkness. With collective efforts we can transfer the donated eye to needy.
Punarjot eye bank society salute the courage, thoughts,feeling sacrifice at time of great grief at time of death of kind eye donor Late Sh. Sangat Ram Kalra, New Hargobind Nagar, Ludhina, Late Smt. Santosh Kakkar, Mundian Kalan and Late Smt. Kanta Jain, Purana BazaarLudhiana and donor families  who donated in days of Festival of Lights, the Diwali.
May God blessed the departed sacred souls, our unsung heroes, eye donors and give them rest in peace. We also salute the eye donor families who may be feeling of missing of there beloved ones but there act of kindness of donations will make the mood and morale high that their contribution helped someone needy blind persons home filled with light and ray of better life. Donor families,s houses will be enlighten with eternal lamps of almighty.
Lets come forward to combat blindness with collective efforts.
 Dr. Ramesh Superspecialty Eye & Laser Centre,
65-A, BRS Nagar, Ludhiana, PB,
Ph. 0161-2464999, 98143-31433, 9780015715 

Punarjot:ਕਮਲਾ ਨਹਿਰੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਇਨਾਮ ਵੰਡੇ

Fri, Oct 28, 2016 at 1:44 PM
ਆਓ ਹਰ ਰੋਜ਼ ਦੀਵਾਲੀ ਮਨਾਉਣ ਦੇ ਅੰਦੋਲਨ ਵਿੱਚ ਸ਼ਾਮਲ ਹੋਈਏ
ਫਗਵਾੜਾ: 28 ਅਕਤੂਬਰ 2016: (ਪੁਨਰਜੋਤ ਟੀਮ): 
ਰੌਸ਼ਨੀ ਦਾ ਤਿਓਹਾਰ ਦੀਵਾਲੀ ਇੱਕ ਦਿਨ ਬਾਅਦ ਭਾਰੀ ਜੋਸ਼ੋ  ਹੈ। ਕਿ ਇਸ ਤਿਓਹਾਰ ਦੀ ਰੌਸ਼ਨੀ ਅਤੇ ਖੁਸ਼ੀਆਂ ਦਾ ਅਨੰਦ ਉਹ ਵੀ ਮਾਣ  ਸਕਣਗੇ ਜਿਹਨਾਂ ਕੋਲ ਅੱਖਾਂ  ਜਾਂ ਫੇਰ ਅੱਖਾਂ ਦੀ ਤੌਸ਼ਨੀ ਹੀ ਨਹੀਂ। ਅਜਿਹੇ ਬੇਬਸ ਲੋਕਾਂ ਨੂੰ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਲ  ਕਿ ਅਸੀਂ ਇਸ ਤਿਓਹਾਰ ਨੂੰ ਸੱਚੇ ਦਿਲੋਂ ਮਨਾ ਸਕਾਂਗੇ? ਇਸ  ਪੁਨਰਜੋਤ ਅੰਦੋਲਨ ਬੜੇ ਲੰਮੇ ਅਰਸੇ ਤੋਂ ਲੋਕਾਂ ਤੱਕ ਲਿਜਾ ਰਿਹਾ ਹੈ। 
ਇਸੇ ਸਬੰਧ ਵਿੱਚ ਇਥੋਂ ਦੇ ਕਮਲਾ ਨਹਿਰੂ ਪਬਲਿਕ ਸਕੂਲ ਅਤੇ ਪੁਨਰਜੋਤ ਦੇ ਸਹਿਯੋਗ ਨਾਲ ਇੱਕ ਪੋਸਟਰ ਮੇਕਿੰਗ ਮੁਕਾਬਲਾ “ਅੱਖਾਂ ਦਾਨ-ਮਹਾਂ ਦਾਨ” ਵਿਸ਼ੇ ਅਧੀਨ ਕਰਵਾਇਆ ਗਿਆ। ਇਸ ਵਿੱਚ 70 ਵਿਦਿਆਰਥੀਆਂ ਨੇ ਟੀਮਾਂ ਬਣਾ ਕੇ ਦੋ ਗਰੁੱਪਾਂ ਵਿੱਚ ਪੋਸਟਰ ਬਣਾਏ। ਪਹਿਲੇ ਗਰੁੱਪ ਏ ਵਿੱਚ ਪੰਜਵੀ ਤੇ ਛੇਵੀਂ ਕਲਾਸ ਅਤੇ ਦੂਸਰੇ ਗਰੁੱਪ ਬੀ ਵਿੱਚ ਸੱਤਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾ ਨੇ ਭਾਗ ਲਿਆ। ਇਹ ਮੁਕਾਬਲਾ ਬਹੁਤ ਹੀ ਰੋਚਕ ਰਿਹਾ। ਇਸ ਮੁਕਾਬਲੇ ਨੂੰ ਸਕੂਲ ਤੋਂ ਮੈਡਮ ਚਾਰੂ ਛਾਬੜਾ ਅਤੇ ਪੁਨਰਜੋਤ ਤੋਂ ਰਾਜ ਕੁਮਾਰ ਚੁੰਬਰ ਜੀ ਨੇ ਕੋ-ਆਰਡੀਨੇਟ ਕੀਤਾ। ਗਰੁੱਪ ਏ ਮੁਕਾਬਲੇ ਵਿੱਚ ਪਹਿਲਾ ਸਥਾਨ ਮੁਹੰਮਦ ਇਰਸ਼ਾਦ, ਦੁਸਰਾ ਸਥਾਨ ਸਿਮਰਨ ਦਿਓਲ ਅਤੇ ਤੀਆ, ਤੀਸਰਾ ਸਥਾਨ ਦਿਬਾਸ਼, ਹਿਮਾਂਸ਼ੂੰ, ਨਿਤਿਸ਼ ਅਤੇ ਸਿਮਰਨ ਨੂੰ ਮਿਲਿਆ। ਗਰੁੱਪ ਬੀ ਮੁਕਾਬਲੇ ਵਿੱਚ ਪਹਿਲਾ ਸਥਾਨ ਪਲਵੀ ਅਤੇ ਅਸ਼ਵਨੀ, ਦੂਸਰਾ ਸਥਾਨ ਸਰਬਜੀਤ ਅਤੇ ਤੀਸਰਾ ਸਥਾਨ ਜਾਨਵੀ ਜੋੜਾ ਨੂੰ ਮਿਲਿਆ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੋਰ ਢਿਲੋਂ ਅਤੇ ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਚੰਗਾ ਹੋਵੇ ਜੇ ਇਸ ਅੰਦੋਲਨ ਨੂੰ ਵੱਧ ਤੋਂ ਵੱਧ ਲੋਕਾਂ ਤੀਕ ਲਿਜਾ ਹਰ ਘਰ ਵਿੱਚ ਹੋਰ ਰੋਜ਼ ਅਸਲੀ ਚਾਨਣ ਵਾਲੀ ਦੀਵਾਲੀ ਮਨਾਈ ਜਾ ਸਕੇ।  

Saturday, October 29, 2016

ਰੇਲ ਕੋਚ ਫੈਕਟਰੀ ਵਿੱਚ ਮਨਾਈ ਵੱਖਰੇ ਅੰਦਾਜ਼ ਨਾਲ ਦੀਵਾਲੀ

ਪੁਨਰਜੋਤ ਰੇਲ ਕੋਚ ਫੈਕਟਰੀ ਨੇ 155 ਅੱਖਾਂ ਅਤੇ 25 ਅੰਗਦਾਨ ਫਾਰਮ ਭਰੇ 
ਕਪੂਰਥਲਾ: 28 ਅਕਤੂਬਰ 2016: (ਪੁਨਰਜੋਤ ਟੀਮ): 
ਲੋਕ ਦੀਵਾਲੀ ਮਨਾਉਂਦੇ ਹਨ ਦੀਵੇ ਜਗਾ ਕੇ ਅਤੇ ਬਲਬਾਂ ਦੀਆਂ ਲੜੀਆਂ ਲਟਕਾ ਕੇ। ਰੇਲ ਕੋਚ ਫੈਕਟਰੀ ਨੇ ਦੀਵਾਲੀ ਮਨਾਈ ਅਜਿਹੇ ਦੀਪਕ ਜਗਾ ਕੇ ਜਿਹੜੇ ਜਿਸ ਤਨ ਤੇ ਵੀ ਜਗਣਗੇ ਉਸਦੇ ਆਖ਼ਿਰੀ ਸਾਹਾਂ ਤੀਕ ਰੋਸ਼ਨ ਰਹਿਣਗੇ। ਇੱਕ ਬਿਲਕੁਲ ਹੀ ਵੱਖਰਾ ਅੰਦਾਜ਼ ਸੀ ਦੀਵਾਲੀ ਮਨਾਉਣ ਦਾ ਜਿਹੜਾ ਤਿੰਨਾਂ ਦਿਨਾਂ ਤੱਕ ਚੱਲਿਆ। ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਤਿੰਨ ਦਿਨਾਂ ਦਿਵਾਲੀ ਮੇਲਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਖੁਸ਼ੀਆਂ, ਰੋਣਕਾਂ ਅਤੇ ਦੀਪਮਾਲਾ ਦੇ ਨਾਲ ਨਾਲ ਪੁਨਰਜੋਤ ਆਈ ਡੁਨੇਸ਼ਨ ਸੁਸਾਇਟੀ ਰੇਲ ਕੋਚ ਫੈਕਟਰੀ ਵਲੋਂ ਆਏ ਮਹਿਮਾਨਾਂ ਨੂੰ ਅੱਖਾਂ ਦਾਨ ਅਤੇ ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਤੇ 155 ਅੱਖਾਂ ਦਾਨ ਅਤੇ 25 ਅੰਗਦਾਨ ਦੇ ਫਾਰਮ ਭਰੇ ਗਏ। ਇਸ ਸੁਸਾਇਟੀ ਦੇ ਕੋ-ਆਰਡੀਨੇਟਰ ਰਜੇਸ਼ ਕੁਮਾਰ,  ਇੰਦਰਜੀਤ ਸਿੰਘ, ਜਗਤਾਰ ਸਿੰਘ, ਵਿਲਾਸ ਮਾਰਕਲੇ, ਹੋਸ਼ਿਤ ਘਈ, ਕਮਲ, ਪਾਸੀ, ਨਵੀਨ ਕੰਬੋਜ, ਅਤੇ ਅਮਰ ਸਿੰਘ ਮੀਨਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਟਾਲ ਉੱਤੇ ਅੱਖਾਂ ਦਾਨ ਦੀ ਜਾਣਕਾਰੀ ਲਈ ਪਲੈਜ ਕਾਰਡ ਅਤੇ ਲੋੜੀਂਦੇ ਸਾਹਿਤ ਦਾ ਪ੍ਰਬੰਧ ਕੀਤਾ ਸੀ। ਰਜੇਸ਼ ਕੁਮਾਰ ਜੀ ਨੇ ਦੱਸਿਆ ਕਿ ਸੁਸਾਇਟੀ ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾਇਰੈਕਟਰ ਡਾਕਟਰ ਰਮੇਸ਼ ਜੀ ਅਤੇ ਸੈਕਟਰੀ ਸੁਭਾਸ਼ ਮਲਿਕ ਜੀ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਹੈ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਦੇਖ ਰੇਖ ਅੰਦਰ ਕਪੂਰਥਲਾ ਨਿਵਾਸੀਆਂ ਨੇ ਅਤੇ ਰੇਲ ਕੋਚ ਫੈਕਟਰੀ ਦੇ ਸਟਾਫ ਵਲੋਂ ਬਹੁਤ ਹੀ ਉਤਸ਼ਾਹ ਨਾਲ ਅੱਖਾਂ ਦਾਨ ਅਤੇ ਅੰਗ ਦਾਨ ਦੇ ਪ੍ਰਣ ਪੱਤਰ ਭਰੇ ਜਾ ਰਹੇ ਹਨ। ਹੁਣ ਤੱਕ ਆਰ. ਸੀ. ਐਫ. ਕਪੂਰਥਲਾ ਦੇ 300 ਨੇਤਰਦਾਨ ਪ੍ਰਣ ਪੱਤਰ ਭਰੇ ਜਾ ਚੁੱਕੇ ਹਨ। ਪੁਨਰਜੋਤ ਵਲੋਂ ਅੱਖਾਂ ਦਾਨ ਨਾਲ ਲੋਕਾਂ ਨੂੰ ਗਰੀਨ, ਸੁਰੱਖਿਅਤ ਅਤੇ ਸਾਦੀ ਦਿਵਾਲੀ ਮਨਾਉਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਫਾਰਮ ਭਰਨ ਵਾਲਿਆਂ ਵਿੱਚ ਮੁਟਿਆਰਾਂ ਅਤੇ ਲੇਡੀਜ਼ ਨੇ ਵੱਧ ਚੜਕੇ ਹਿੱਸਾ ਲਿਆ। ਪੁਨਰਜੋਤ ਸੁਸਾਇਟੀ ਨਰੇਸ਼ ਭਾਰਤੀ ਜੀ ਪ੍ਰਧਾਨ ਸਾਹਿਬਜਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ ਆਰ. ਸੀ. ਐਫ.) ਅਤੇ ਉਹਨਾਂ ਦੀ ਪੂਰੀ ਟੀਮ ਦੇ ਸਹਿਯੋਗ ਲਈ ਧੰਨਵਾਦੀ ਹੈ।

Saturday, October 22, 2016

ਸਿਵਲ ਹਸਪਤਾਲ ਫਗਵਾੜਾ ਵਲੋਂ ਸ਼ਹਿਰ ਵਿੱਚ ਖੂਨਦਾਨ ਜਾਗਰੂਕਤਾ ਰੈਲੀ

ਪੁਨਰਜੋਤ ਅਤੇ ਪਰਿਆਸ ਵਲੋਂ ਵਾਤਾਵਰਣ ਅਨੁਕੂਲ ਦੀਵਾਲੀ ਦਾ ਸੁਨੇਹਾ
ਫਗਵਾੜਾ: 22 ਅਕਤੂਬਰ 2016: (ਪੁਨਰਜੋਤ ਗੁਲਦਸਤਾ ਟੀਮ):
ਸਿਵਲ ਹਸਪਤਾਲ ਫਗਵਾੜਾ ਤੋਂ ਡਾਕਟਰ ਜੋਗਿੰਦਰ ਸਿੰਘ ਐਸ. ਐਮ. ਓ. ਅਤੇ ਡਾਕਟਰ ਮੀਨੂੰ ਟੰਡਨ ਦੀ ਅਗਵਾਈ ਵਿੱਚ ਖੂਨਦਾਨ ਦੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸਿਵਲ ਹਸਪਤਾਲ ਦੇ ਸਟਾਫ ਦੇ ਨਾਲ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਰੈਲੀ ਸਿਵਲ ਹਸਪਤਾਲ ਤੋਂ ਸ਼ੁਰੂ ਹੁੰਦੀ ਸ਼ਹਿਰ ਦੇ ਵੱਖ ਵੱਖ ਭਾਗਾਂ ਤੋ ਹੁੰਦੀ ਹੋਈ ਜੈਨ ਮਾਡਲ ਸਕੂਲ ਸਕੀਮ 3 ਵਿੱਚ ਪਹੁੰਚੀ। ਜਿੱਥੇ ਖੂਨ ਦਾਨ ਦੀ ਪ੍ਰੇਰਨਾ ਲਈ ਇੱਕ ਸੈਮੀਨਾਰ ਕੀਤਾ ਗਿਆ। ਵਿਦਿਆਰਥੀਆਂ ਨੂੰ ਖੂਨ ਦਾਨ ਦਾ ਸੁਨੇਹਾ ਸਮਾਜ ਵਿੱਚ ਪਹੁੰਚਾਉਣ ਦੇ ਨਾਲ ਨਾਲ ਖੂਨ ਦਾਨ ਅਤੇ ਅੰਗ ਦਾਨ ਦੀ ਸੇਵਾ ਵਿੱਚ ਲੱਗੀਆਂ ਸੰਸਥਾਵਾਂ ਦਾ ਸਿਵਲ ਹਸਪਤਾਲ ਵਲੋਂ ਸਨਮਾਨ ਵੀ ਕੀਤਾ ਗਿਆ।
ਰੈਲੀ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਪੁਨਰਜੋਤ, ਪਰਿਆਸ ਸੁਸਾਇਟੀ ਵਲੋਂ ਖੂਨ ਦਾਨ ਦੇ ਨਾਲ ਅੰਗ ਦਾਨ ਅਤੇ ਅੱਖਾਂ ਦਾਨ ਕਰਨ ਲਈ ਵੀ ਲੋਕਾਂ ਨੂੰ ਪ੍ਰੇਰਿਆ ਗਿਆ। ਪੁਨਰਜੋਤ ਅਤੇ ਪਰਿਆਸ ਸੰਸਥਾ ਵਲੋਂ ਲੋਕਾਂ ਨੂੰ ਵਾਤਾਵਰਣ ਅਨੁਕੂਲ, ਸੁਰੱਖਿਅਤ ਅਤੇ ਸਾਦੀ ਦਿਵਾਲੀ ਮਨਾਉਣ ਦਾ ਸੁਨੇਹਾ ਗਰੀਟਿੰਗ ਕਾਰਡ ਵੰਡ ਕੇ ਦਿੱੱਤਾ ਗਿਆ। ਇਸ ਮੋਕੇ ਦੋਨੋ ਸੁਸਾਇਟੀਆਂ ਵਲੋਂ ਹਸਪਤਾਲ ਵਿੱਚ ਦਾਖਿਲ 100 ਦੇ ਲਗਭਗ ਮਰੀਜਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਵਾਲੇ ਕਾਰਡ ਅਤੇ ਫਰੂਟ ਦੇ ਗਿਫਟ ਬੈਗ ਵੀ ਦਿੱਤੇ ਗਏ। ਰੈਲੀ ਵਿੱਚ ਸਕੂਲ ਵਿਦਿਆਰਥੀਆਂ ਅਤੇ ਸੰਸਥਾ ਦੇ ਕੋ-ਆਰਡੀਨੇਟਰ ਵਲੋਂ ਸਲੋਗਨ ਦੇ ਨਾਲ ਪੈਦਲ ਤੁਰ ਕੇ ਜਾਗਰੂਕਤਾ ਕੀਤੀ ਗਈ । ਇਸ ਮੋਕੇ ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਅਤੇ ਪੂਰੀ ਟੀਮ, ਪਰਿਆਸ ਦੇ ਸ਼ਕਤੀ ਮਹਿੰਦਰੂ ਜੀ ਅਤੇ ਟੀਮ, ਹਿੰਦੋਸਤਾਨ ਬਲੱਡ ਬੈਂਕ ਫਗਵਾੜਾ, ਮਲਕੀਅਤ ਸਿੰਘ ਰਘਬੋਤਰਾ ਜੀ ਬਲੱਡ ਬੈਂਕ ਫਗਵਾੜਾ, ਪ੍ਰਧਾਨ ਸਮੇਤ ਬਹੁਤ ਸਾਰੇ ਨੋਜਵਾਨ ਅਤੇ ਐਸ. ਐਮ. ਜੈਨ ਸਭਾ ਦੇ ਸਕੂਲ, ਸਟਾਫ ਅਤੇ ਵਿਦਿਆਰਥੀਆਂ ਨੇ ਬੈਂਡ ਅਤੇ ਐਨ. ਸੀ. ਸੀ.  ਕੈਡਿਟਾਂ ਨਾਲ ਰੈਲੀ ਵਿੱਚ ਭਾਗ ਲਿਆ। 

Friday, October 21, 2016

ਮੀਡੀਆ ਦੀ ਨਜ਼ਰ ਵਿੱਚ ਪੁਨਰਜੋਤ ਅੰਦੋਲਨ:ਮੇਲਾ ਮਨਸੂਰਾਂ ਦਾ

ਚੈਨਲ 2 ਨੇ ਵੀ ਦਿਖਾਈ ਦੁਸਹਿਰਾ ਮੇਲੇ ਦੀ ਖਾਸ ਰਿਪੋਰਟ 
ਲੁਧਿਆਣਾ: 20 ਅਕਤੂਬਰ 2016: (ਪੁਨਰਜੋਤ ਮੀਡੀਆ ਟੀਮ):
ਅੱਖਾਂ ਦਾਨ ਕਰਨ, ਲੋਕਾਂ ਦੇ ਹਨੇਰੇ ਜੀਵਨ ਨੂੰ ਰੌਸ਼ਨ ਕਰਨ ਦਾ ਜਿਹੜਾ ਅੰਦੋਲਨ ਡਾਕਟਰ ਰਮੇਸ਼ ਨੇ ਚਲਾਇਆ ਉਸਦੀ ਸਫਲਤਾ ਵਿੱਚ ਪਿੰਡ ਮਨਸੂਰਾਂ ਦੇ ਵਾਸੀਆਂ ਦਾ ਵੀ ਬਹੁਤ ਵੱਡਾ ਹੱਥ ਹੈ। ਜਦੋਂ ਪੰਜਾਬ ਦੇ ਹਾਲਾਤ ਖਰਾਬ ਸਨ। ਕਾਲੇ ਦਿਨਾਂ ਦਾ ਦੌਰ ਸੀ ਉਦੋਂ ਬੜੇ ਕਹਿੰਦੇ ਕਹਾਉਂਦੇ ਲੋਕ ਜਾਂ ਤਾਂ ਘਰਾਂ ਵਿੱਚ ਬੈਠ ਗਏ ਸਨ ਤੇ ਜਾਂ ਫਿਰ ਸੁਰੱਖਿਆ ਛਤਰੀਆਂ  ਸਨ। ਉਦੋਂ ਡਾਕਟਰ ਰਮੇਸ਼ ਨੇ ਆਮ ਲੋਕਾਂ ਵਿੱਚ ਵਿਚਰ ਕੇ ਆਪਣਾ ਮਿਸ਼ਨ ਚਲਾਇਆ।  ਸਿਰਫ ਚਲਾਇਆ ਹੀ ਨਹੀਂ ਬਲਕਿ ਸਫਲ ਵੀ ਬਣਾਇਆ। ਇਸ ਦਾ ਜ਼ਿਕਰ ਇਸ ਵਾਰ ਪਿੰਡ ਮਨਸੂਰਾਂ ਦੇ ਦੁਸਹਿਰਾ ਮੇਲੇ ਸਮੇਂ ਵੀ ਹੋਇਆ। ਇਸ ਵਾਰ ਦੇ ਮੇਲੇ ਮੌਕੇ ਡਾਕਟਰ ਸਾਹਿਬ ਨੇ ਸਿਰਫ ਤਨ ਦੀਆਂ ਅੱਖਾਂ ਨਹੀਂ ਬਲਕਿ ਲੋਕਾਂ ਦੇ ਦਿਲੋਂ ਦਿਮਾਗ ਨੂੰ ਰੌਸ਼ਨ ਕਰਨ ਵਾਲਿਆਂ ਅੱਖਾਂ ਖੋਹਲਣ ਦੀ ਵੀ ਕੋਸ਼ਿਸ਼ ਕੀਤੀ। ਇਸ ਮੇਲੇ ਦੀ ਕਵਰੇਜ ਕਰਨ ਲਈ ਮੀਡੀਆ ਦਾ ਬਹੁਤ ਸਾਰਾ ਹਿੱਸਾ ਆਪਣਾ ਕੀਮਤੀ ਸਮਾਂ ਕੱਢ ਕੇ ਆਇਆ। ਇਹਨਾਂ ਵਿੱਚ ਇੱਕ ਚਿੰਲ ਨੰਬਰ 2 ਵੀ ਸੀ। ਦੇਖੋ ਚੈਨਲ 2 ਦੀ ਇਹ ਖਾਸ ਰਿਪੋਰਟ। ਪਿੰਡ ਮਨਸੂਰਾਂ ਦੇ ਦੁਸਹਿਰਾ ਮੇਲੇ ਦੀ ਰਿਪੋਰਟ ਚੈਨਲ 2 ਦੀ ਜ਼ੁਬਾਨੀ। ਜੇ ਤੁਸੀਂ ਵੀ ਉਸ ਮੇਲੇ ਦੀ ਜਾਂ ਪੁਨਰਜੋਤ ਅੰਦੋਲਨ ਨਾਲ ਸਬੰਧਿਤ ਕਿਸੇ ਹੋਰ ਸਰਗਰਮੀ ਦੀ ਕੋਈ ਕਵਰੇਜ ਕੀਤੀ ਹੈ ਤਾਂ ਉਸਦੀ ਕਾਪੀ ਸਾਨੂੰ ਜ਼ਰੂਰ ਭੇਜੋ। 

Sunday, October 16, 2016

ਹੁਣ ਤੁਹਾਡੇ ਸਭਨਾਂ ਲਈ ਪੁਨਰਜੋਤ ਆਨਲਾਈਨ ਵੀ ਸ਼ੁਰੂ

ਮਨਸੂਰਾਂ ਵਿੱਚ ਦੁਸਹਿਰੇ ਦੇ ਮੇਲੇ ਮੌਕੇ ਉੱਠੀ ਸੀ ਜ਼ੋਰਦਾਰ ਮੰਗ 
ਲੁਧਿਆਣਾ: 16  ਅਕਤੂਬਰ 2016: (ਪੁਨਰਜੋਤ ਗੁਲਦਸਤਾ ਟੀਮ): 
ਲਓ ਜੀ ਉਡੀਕ ਦੀਆਂ ਘੜੀਆਂ ਖਤਮ।  ਪੁਨਰਜੋਤ ਗੁਲਦਸਤਾ ਹੁਣ ਆਨਲਾਈਨ ਪਾਠਕਾਂ ਲਈ  ਵੀ ਹਾਜ਼ਰ ਹੈ। ਤੁਸੀਂ ਇਸ ਵਿੱਚ ਜੋ ਜੋ ਵੀ ਪੜ੍ਹਨਾ ਅਤੇ ਦੇਖਣਾ ਚਾਹੋਗੇ ਅਸੀਂ ਉਹ ਸਾਰਾ ਕੁਝ ਇਸ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ। ਪੁਨਰਜੋਤ ਗੁਲਦਸਤਾ ਦਾ ਇਹ ਰੂਪ ਉਹਨਾਂ ਪਾਠਕਾਂ ਦੀ ਮੰਗ ਤੇ ਲਿਆਂਦਾ ਜਾ ਰਿਹਾ ਹੈ ਜਿਹਨਾਂ ਤੱਕ ਪੁਨਰਜੋਤ ਗੁਲਦਸਤਾ ਦਾ ਅੰਕ ਕਿਸੇ ਨ ਕਿਸੇ ਤਕਨੀਕੀ ਜਾਂ ਹੋਰ ਕਾਰਨਾਂ ਕਰਕੇ ਨਹੀਂ ਪੁੱਜਦਾ।  ਕਿਸੇ ਦਾ ਡਾਕ ਵਾਲਾ ਪਟਲ ਬਦਲ ਜਾਂਦਾ ਹੈ ਜਾਂ ਫਿਰ ਕੋਈ ਨ ਕਲੀ ਅੰਕ ਡਾਕ ਵਿੱਚ ਗੁੰਮ ਹੋ ਜਾਂਦਾ ਹੈ। ਮੌਸਮ ਖਰਾਬ ਹੋਵੇ ਤਾਂ ਵੀ ਉਸਦੀ ਮਾਰ ਪਰਚੇ ਤੇ ਹੀ ਪੈਂਦੀ ਹੈ। ਇਹਨਾਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇਹੀ ਤਰੀਕਾ ਬਾਕੀ ਬਚਦਾ ਸੀ। ਇਸ ਵਿਚ ਹਚ ਅਸੀਂ ਤੁਹਾਡੇ ਵਿਚਾਰਾਂ ਦੀ ਉਡੀਕ ਕਰਾਂਗੇ ਤਾਂਕਿ ਇਸਨੂੰ ਉਸੇ ਮੁਤਾਬਿਕ ਢਾਲਿਆ ਜਾ ਸਕੇ। ਇਸਦੀ ਜ਼ਰੂਰਤ ਅਤੇ ਇੱਛਾ ਤਾਂ ਕਾਫੀ ਸਮੇਂ ਤੋਂ ਸੀ ਪਰ ਜ਼ੋਰਦਾਰ ਮੰਗ ਉੱਠੀ ਮਨਸੂਰਾਂ ਪਿੰਡ ਦੇ ਦੁਸਹਿਰਾ ਮੇਲੇ ਵਿੱਚ ਜਿੱਥੇ ਪੁਨਰਜੋਤ ਦਾ ਵਿਆਹ ਨਾਮੀ ਡਰਾਮੇ ਨੂੰ ਬੇਹੱਦ ਸਲਾਹਿਆ ਗਿਆ ਅਤੇ ਇਸਦੀ ਟੀਮ ਦਾ ਸਨਮਾਨ ਵੀ ਹੋਇਆ। ਇਸ ਡਰਾਮੇ ਵਿਚਲਾ ਸੁਨੇਹਾ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ ਅਤੇ ਫਿਰ ਉਹਨਾਂ ਦਿਲਾਂ ਵਿੱਚੋਂ ਆਵਾਜ਼ ਆਈ ਕਿ ਸਮਾਜ ਦੀਆਂ ਕੁਰੀਤੀਆਂ ਦੂਰ ਕਰਨ ਲਈ ਇਸ ਉਪਰਾਲੇ ਨੂੰ ਹਰ ਰੋਜ਼ ਕੀਤੇ ਨ ਕੀਤੇ ਪਹੁੰਚਾਇਆ ਜਾਵੇ। ਰੁਝੇਵਿਆਂ ਅਤੇ ਅੱਖਾਂ ਦੇ ਮਰੀਜ਼ਾਂ ਕਾਰਨ ਅਜਿਹਾ ਸੰਭਵ ਨਹੀਂ ਸੀ ਕਿ ਹਰ ਰੋਜ਼ ਕਿਤੇ ਨ ਕਿਤੇ ਜਾ ਕੇ ਨਾਟਕ ਦਾ ਮੰਚਨ ਕੀਤਾ ਜਾਵੇ ਸੋ ਫਿਰ ਫੈਸਲਾ ਹੋਇਆ ਕਿ ਆਨਲਾਈਨ ਤਕਨੀਕ ਦੇ ਸਹਾਰੇ ਉਹਨਾਂ ਤੱਕ ਵੀ ਪਹੁੰਚ ਕੀਤੀ ਜਾਵੇ ਜਿਹੜੇ ਸੱਤ ਸਮੁੰਦਰੋਂ ਪਾਰ ਬੈਠੇ ਹਨ। ਬਾਰ ਬਾਰ ਦੇਸ਼ ਪਰਤਣਾ, ਪੰਜਾਬ ਆਉਣਾ ਸੌਖਾ ਨਹੀਂ ਹੁੰਦਾ। ਇਸ ਰੂਪ ਵਿੱਚ ਪੁਨਰਜੋਤ ਗੁਲਦਸਤਾ ਉਹਨਾਂ ਸਾਰੀਆਂ ਤੱਕ ਵੀ ਪਹੁੰਚੇਗਾ।  
ਦੁਸਹਿਰੇ ਦੇ ਇਸ ਯਾਦਗਾਰੀ ਮੇਲੇ ਮੌਕੇ ਉਹਨਾਂ ਮੁੰਡੇ ਕੁੜੀਆਂ ਦੇ ਸਮੂਹਿਕ ਵਿਆਹ ਵੀ ਕੀਤੇ ਗਏ ਸਨ ਜਿਹੜੇ ਗਰੀਬੀ ਕਾਰਨ ਜਾਂ ਸਮਾਜ ਵਿੱਚ ਖੜੀਆਂ ਊਂਚ ਨੀਚ ਅਤੇ ਜਾਤ ਪਾਤ ਦੀਆਂ ਦੀਵਾਰਾਂ ਕਾਰਨ ਸਮਾਜ ਦੇ ਇਸ ਸਭ ਤੋਂ ਜ਼ਰੂਰੀ ਪ੍ਰਬੰਧ ਤੋਂ ਵਾਂਝੇ ਰਹਿ ਜਾਂਦੇ ਹਨ। ਸਮਾਜ ਵਿਚਲੀ ਇਸ ਨਾਬਰਾਬਰੀ ਨੂੰ ਦੂਰ ਕਰਨ ਅਤੇ ਇੱਕ ਸਿਹਤਮੰਦ ਸੰਤੁਲਿਤ ਸਮਾਜ ਦੀ ਸਥਾਪਨਾ ਲਈ ਦੁਨਿਆਵੀ ਅੱਖਾਂ ਦੇ ਨਾਲ ਨਾਲ ਸਮਾਜ ਦੀਆਂ ਇਹਨਾਂ ਅੱਖਾਂ ਨੂੰ ਖੋਲ੍ਹਣਾ ਵੀ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਆਲੇ ਦੁਆਲੇ ਅਜਿਹਾ ਕੁਝ ਵੀ ਹੁੰਦਾ ਹੈ ਜਿਸ ਨਾਲ ਸਮਾਜ ਦੀਆਂ ਅੱਖਾਂ ਖੁੱਲ੍ਹਦੀਆਂ ਹੋਣ ਤਾਂ ਇਸਦਾ ਵੇਰਵਾ ਅਤੇ ਤਸਵੀਰਾਂ ਸਾਨੂੰ ਈਮੇਲ ਰਾਹੀਂ ਤੁਰੰਤ ਭੇਜੋ। ਤੁਹਾਡਾ ਨਾਮ, ਪਤਾ ਅਤੇ ਸੰਪਰਕ ਲਈ ਫੋਨ ਨੰਬਰ ਹੋਣਾ ਵੀ ਜ਼ਰੂਰੀ ਹੈ।
ਸਾਡਾ ਈਮੇਲ ਪਤਾ ਹੈ: punarjotguldasta@gmail.com
ਸਾਨੂੰ ਤੁਹਾਡੀਆਂ ਲਿਖਤਾਂ, ਤਸਵੀਰਾਂ ਅਤੇ ਵਿਚਾਰਾਂ ਦੀ ਇੰਤਜ਼ਾਰ ਰਹੇਗੀ।