Featured Post

ਹੁਣ ਤੁਹਾਡੇ ਸਭਨਾਂ ਲਈ ਪੁਨਰਜੋਤ ਆਨਲਾਈਨ ਵੀ ਸ਼ੁਰੂ

ਮਨਸੂਰਾਂ ਵਿੱਚ ਦੁਸਹਿਰੇ ਦੇ ਮੇਲੇ ਮੌਕੇ ਉੱਠੀ ਸੀ ਜ਼ੋਰਦਾਰ ਮੰਗ   ਲੁਧਿਆਣਾ : 16  ਅਕਤੂਬਰ 2016: ( ਪੁਨਰਜੋਤ ਗੁਲਦਸਤਾ ਟੀਮ ):  ਲਓ ਜੀ ਉਡੀਕ ਦੀਆਂ ਘੜੀਆਂ ...

Monday, November 14, 2016

ਪੁਨਰਜੋਤ ਟੀਮ ਨੇ ਵੀ ਬੜੇ ਉਤਸ਼ਾਹ ਨਾਲ ਮਨਾਇਆ ਬਾਲ ਦਿਵਸ

ਸੰਨ 2030 ਤੱਕ ਫਿਰਕੂ ਦੰਗੇ ਫਸਾਦਾਂ ਤੋਂ ਮੁਕਤ ਸਮਾਜ ਬਣਾਉਣ ਦਾ ਸੱਦਾ 
ਲੁਧਿਆਣਾ: 14 ਨਵੰਬਰ 2016: (ਕਾਰਤਿਕਾ ਸਿੰਘ//ਪੁਨਰਜੋਤ ਗੁਲਦਸਤਾ);
ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਵੰਡ ਰਹੇ ਡਾਕਟਰ ਰਮੇਸ਼ ਦੀ ਦੇਖਰੇਖ ਹੇਠ ਸੰਚਾਲਿਤ ਪੁਨਰਜੋਤ ਆਈ  ਬੈਂਕ ਵਿਖੇ ਬਾਲ ਦਿਵਸ ਦਾ ਆਯੋਜਨ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ।  ਤੰਗਦਿਲੀ, ਫਿਰਕਾਪ੍ਰਸਤੀ ਅਤੇ ਤੇਰੀ ਮੇਰੀ ਦੀਆਂ ਦੀਵਾਰਾਂ ਵਿੱਚ ਕੈਦ ਹੁੰਦੇ ਜਾ ਰਹੇ ਸਮਾਜ ਅਤੇ ਭਾਈਚਾਰੇ ਦੀਆਂ ਬੰਦ ਹੋ ਰਹੀਆਂ ਅੱਖਾਂ ਖੋਹਲਣ ਅਤੇ ਸਮਾਜ ਨੂੰ ਇੱਕ ਨਵੀਂ ਰੌਸ਼ਨੀ ਦੇਣ ਦੇ ਮਕਸਦ ਨਾਲ ਇਸ ਬਾਲ ਦਿਵਸ ਸਮਾਰੋਹ ਵਿੱਚ ਸਾਰੇ ਧਰਮਾਂ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ। ਇਹਨਾਂ ਬੱਚਿਆਂ ਨੇ ਜ਼ਿੰਦਗੀ ਵਿੱਚ ਕੰਮ ਆਉਣ  ਗੱਲਾਂ ਦੇ ਨਾਲ ਨਾਲ ਦੇਸ਼ ਭਗਤੀ ਅਤੇ ਏਕਤਾ ਦੀਆਂ ਰਚਨਾਵਾਂ ਵੀ ਸੁਣੀਆਂ ਅਤੇ ਭੰਗੜੇ ਵੀ ਪਾਏ। ਬਾਕਾਇਦਾ ਕੇਕ ਕੱਟਿਆ ਗਿਆ ਅਤੇ ਗੀਤਾਂ ਦੇ ਨਾਲ ਨਾਲ ਡਾਂਸ ਵੀ ਕੀਤਾ ਗਿਆ। ਬੱਚਿਆਂ ਦੀ ਇਸ ਖੁਸ਼ੀ ਅਤੇ ਮਸਤੀ ਨੂੰ ਦੁਗਣਾ ਕਰਨ ਲਈ ਖੁਦ ਡਾਕਟਰ ਰਮੇਸ਼ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਇਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਇੱਕ ਅਜਿਹੇ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਜਿਸ ਅਧੀਨ ਸੰਨ 2030 ਤੱਕ ਇੱਕ ਅਜਿਹੀ ਪੀੜ੍ਹੀ ਤਿਆਰ ਕੀਤੀ ਜਾਣੀ ਹੈ ਜਿਹੜੀ ਸਿਰਫ ਇਨਸਾਨੀਅਤ ਨੂੰ ਆਪਣਾ ਧਰਨ ਮੰਨੇ ਜੋ ਕਿ ਹਰ ਧਰਮ ਦਾ ਅਸਲੀ ਸੁਨੇਹਾ ਵੀ ਹੈ।  ਧਰਮਾਂ ਅਤੇ ਜਾਤਾਂ ਪਾਤਾਂ ਦੇ ਨਾਮ ਤੇ ਦੰਗੇ ਫਸਾਦ ਕਰਨ ਵਾਲਿਆਂ ਨੂੰ ਇੱਕ ਅਜਿਹਾ ਸ਼ਾਂਤੀਪੂਰਨ ਜੁਆਬ ਜਿਹੜਾ ਪੂਰੇ ਸਮਾਜ ਦਾ ਸਰੂਪ ਬਦਲ ਸਕਦਾ ਹੈ। 
ਇਸ ਮਕਸਦ ਦੀ ਸ਼ਲਾਘਾ ਕਰਦਿਆਂ ਉੱਘੇ ਲੇਖਕ ਡਾਕਟਰ ਗੁਲਜ਼ਾਰ ਪੰਧੇਰ ਨੇ ਡਾਕਟਰ ਰਮੇਸ਼ ਦੇ ਉਪਰਾਲਿਆਂ ਦੀ ਤਹਿ ਦਿਲੋਂ ਪ੍ਰਸੰਸਾ ਵੀ ਕੀਤੀ। ਉਹਨਾਂ ਕਿਹਾ ਕਿ ਇਹ ਇੱਕ ਠੋਸ ਅਤੇ ਸਾਰਥਕ ਤਜਰਬਾ ਜਿਸਦੇ ਬਹੁਤ ਹੀ ਚੰਗੇ ਨਤੀਜੇ ਨਿਕਲਣ ਦੀ ਸੰਭਾਵਨਾ ਹੈ। 

No comments:

Post a Comment