Featured Post

ਹੁਣ ਤੁਹਾਡੇ ਸਭਨਾਂ ਲਈ ਪੁਨਰਜੋਤ ਆਨਲਾਈਨ ਵੀ ਸ਼ੁਰੂ

ਮਨਸੂਰਾਂ ਵਿੱਚ ਦੁਸਹਿਰੇ ਦੇ ਮੇਲੇ ਮੌਕੇ ਉੱਠੀ ਸੀ ਜ਼ੋਰਦਾਰ ਮੰਗ   ਲੁਧਿਆਣਾ : 16  ਅਕਤੂਬਰ 2016: ( ਪੁਨਰਜੋਤ ਗੁਲਦਸਤਾ ਟੀਮ ):  ਲਓ ਜੀ ਉਡੀਕ ਦੀਆਂ ਘੜੀਆਂ ...

Friday, May 26, 2017

PGI ਡਾਇਰੈਕਟਰ ਡਾਕਟਰ ਜਗਤ ਰਾਮ ਪੁਨਰਜੋਤ ਐਵਾਰਡ ਨਾਲ ਸਨਮਾਨਿਤ

ਕੈਨੇਡਾ ਤੋਂ ਆਏ ਸੁੱਖੀ ਬਾਠ ਵੀ ਉਚੇਚੇ ਤੌਰ ਤੇ ਪੁੱਜੇ 
ਚੰਡੀਗੜ੍ਹ: 25 ਮਈ 2017: (ਪੁਨਰਜੋਤ ਗੁਲਦਸਤਾ ਟੀਮ):: More Pics on Facebook
ਪੀਜੀਆਈ ਚੰਡੀਗੜ੍ਹ ਵਿੱਚ ਅੱਜ ਕੁਝ ਅਲਗ ਕਿਸਮ ਦੀ ਚਹਿਲ ਪਹਿਲ ਸੀ। ਆਪਣਾ ਜਾਂ ਰਿਸ਼ਤੇਦਾਰਾਂ ਦਾ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਤੋਂ ਵੱਖਰੀ ਕਿਸਮ ਦੇ ਲੋਕ ਵੀ ਸਨ ਅੱਜ ਪੀਜੀਆਈ ਵਿੱਚ।  ਡਾਕਟਰੀ ਖੋਜ ਖੇਤਰ ਨਾਲ ਜੁੜੇ ਮਾਹਰਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਅੱਜ ਸਾਹਿਤਕ ਰੰਗ ਵਾਲੀਆਂ ਸ਼ਖਸੀਅਤਾਂ ਵੀ ਪੀਜੀਆਈ ਵਿੱਚ ਮੌਜੂਦ ਸਨ। ਲੁਧਿਆਣਾ ਤੋਂ ਪੁਨਰਜੋਤ ਗੁਲਦਸਤਾ ਮੈਗਜ਼ੀਨ ਦੇ ਪੁੱਖ ਸੰਪਾਦਕ ਡਾਕਰ ਰਮੇਸ਼ ਮਹਿਤਾ ਅਤੇ ਉਹਨਾਂ ਦੇ ਸੰਗੀ ਸਾਥੀ ਅੱਜ ਪੀਜੀਆਈ ਵਿੱਚ ਵਿਸ਼ੇਸ਼ ਮਹਿਮਾਨ ਸਨ। ਕੈਨੇਡਾ ਤੋਂ ਆਏ ਸੁੱਖੀ ਬਾਠ ਆਪਣੀ ਟੀਮ ਸਮੇਤ ਉਚੇਚਾ ਸਮਾਂ ਕੱਢ ਕੇ ਪੀਜੀਆਈ ਪੁਜੇ ਸਨ। ਇਥੇ ਇੱਕ ਸਾਦਾ ਜਿਹਾ ਸਮਾਗਮ ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ। ਪੰਜਾਬ ਸਕਰੀਨ ਦੀ ਟੀਮ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੀ। More Pics on Facebook
ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਨੂੰ ਅੱਜ ਪੁਨਰਜੋਤ ਕੌਮਾਂਤਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਐਵਾਰਡ ਲੁਧਿਆਣਾ ਦੀ ਗੈਰ-ਸਰਕਾਰੀ ਸੰਸਥਾ ਪੁਨਰਜੋਤ ਵੱਲੋਂ ਦਿੱਤਾ ਗਿਆ। ਇਕ ਸਾਦੇ ਜਿਹੇ ਪਾਰ ਯਾਦਗਾਰੀ ਸਮਾਗਮ ਵਿਚ ਸਿਹਤ ਸਿੱਖਿਆ ਸਬੰਧੀ ਮਾਸਿਕ ਮੈਗਜ਼ੀਨ ‘ਪੁਨਰਜੋਤ ਗੁਲਦਸਤਾ’ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ ਜਿਹੜਾ ਇਸ ਵਾਰ ਡਾਕਟਰ ਜਗਤ ਰਾਮ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਸੀ। ਸਮਾਗਮ ਦੇ ਮੁੱਖ ਮਹਿਮਾਨ ਡਾ. ਰਮੇਸ਼ ਕੁਮਾਰ ਨੇ ਡਾਕਟਰ ਜਗਤ ਰਾਮ ਵੱਲੋਂ ਨੇਤਰ ਵਿਗਿਆਨ ਦੇ ਖੇਤਰ ਵਿਚ ਨਿਭਾਈਆਂ ਬਿਹਤਰੀਨ ਸੇਵਾਵਾਂ ਦੀ ਸ਼ਲਾਘਾ ਕੀਤੀ। ਡਾਇਰੈਟਕਟਰ ਦੇ ਦਫ਼ਤਰ ਵਿਚ ਕਰਵਾਏ ਗਏ ਸਮਾਗਮ ਵਿਚ ਹੋਰਨਾਂ ਨੇਤਰ ਮਾਹਿਰਾਂ ਤੋਂ ਇਲਾਵਾ ਪੰਜਾਬ ਭਵਨ ਕੈਨੇਡਾ ਵੈਨਕੂਵਰ ਦੇ ਬਾਨੀ ਸੁੱਖੀ ਬਾਠ ਵੀ ਹਾਜ਼ਰ ਸਨ। ਸੁਖਕੀ ਬੈਠ ਹੁਰਾਂ ਨੇ ਇਸ ਮੌਕੇ ਡਾਕਟਰ ਜਗਤ ਰਾਮ ਅਤੇ ਡਾਕਟਰ ਰਮੇਸ਼ ਵੱਲੋਂ ਇਸ ਖੇਤਰ ਵਿੱਚ ਘਾਲਿ ਘਾਲਣਾ ਬਾਰੇ ਬਹੁਤ ਹੀ ਥੋਹੜੇ ਜਿਹੇ ਸ਼ਬਦਾਂ ਵਿੱਚ ਬਹੁਤ ਕੁਝ ਦੱਸਿਆ। ਇਸ ਵੇਰਵੇ ਨੂੰ ਸੁਣ ਕੇ ਹਰ ਦਿਲ ਵਿੱਚ ਇਹਨਾਂ ਸ਼ਖਸੀਅਤਾਂ ਲਈ ਸਲਾਮ ਦੀ ਭਾਵਨਾ ਪੈਦਾ ਹੁੰਦੀ ਸੀ। More Pics on Facebook 
ਪੁਨਰਜੋਤ ਅੰਦੋਲਨ ਨਾਲ ਇੱਕ ਜਨੂੰਨ ਵਾਂਗ ਜੁੜੇ ਹੋਏ ਅਸ਼ੋਕ ਮਹਿਰਾ ਵੀ ਇਸ ਸਮਾਗਮ ਵਿੱਚ ਫਗਵਾੜਾ ਤੋਂ ਉਚੇਚੇ ਤੌਰ ਤੇ ਪੁੱਜੇ। ਜਨਾਬ ਅਸ਼ੋਕ ਮਹਿਰਾ ਨੇ ਆਪਣੇ ਕਲਾਤਮਕ ਅੰਦਾਜ਼ ਨਾਲ ਜਿੱਥੇ ਪੁਨਰਜੋਤ ਅੰਦੋਲਨ ਦੇ ਇਤਿਹਾਸ ਅਤੇ ਇਸਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਉੱਥੇ ਡਾਕਟਰ ਜਗਤ ਰਾਮ ਹੁਰਾਂ ਸਮਰਪਿਤ ਸ਼ਖ਼ਸੀਅਤ ਬਾਰੇ ਵੀ ਦੱਸਿਆ। ਉਹਨਾਂ ਯਾਦ ਕਰਾਇਆ ਕਿ ਕਿਸ ਤਰਾਂ ਡਾਕਟਰ ਜਗਤ ਰਾਮ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ ਦਿਨ ਰਾਤ ਇੱਕ ਕਰਦੇ ਰਹੇ। ਇਹ ਸਨਮਾਨ ਰਸਮੀ ਸਨਮਾਨਾਂ ਤੋਂ ਬਿਲਕੁਲ ਹਟ ਕੇ ਬਿਲਕੁਲ ਸਹੀ ਸ਼ਖ਼ਸੀਅਤ ਲਈ ਕੀਤਾ ਗਿਆ ਸਨਮਾਨ ਸੀ। ਦੂਜਿਆਂ ਦੇ ਹਨੇਰਿਆਂ  ਨੂੰ ਦੂਰ ਕਰਕੇ ਦੂਜਿਆਂ ਦੀ ਜ਼ਿੰਦਗੀ ਰੁਸ਼ਨਾਉਣ ਵਾਲਿਆਂ ਸ਼ਖ਼ਸੀਅਤਾਂ ਇਸ ਛੋਟੇ ਜਿਹੇ ਪਰ ਖਾਸ ਸਮਾਗਮ ਵਿੱਚ ਮੌਜੂਦ ਸਨ। ਇਹ ਸਮਾਗਮ ਸਮਾਜ ਦੀ ਇੱਕ ਬਹੁਤ ਵੱਡੀ ਸਮੱਸਿਆ ਵੱਲ ਧਿਆਨ ਦੁਆਉਣ ਦਾ ਇੱਕ ਮਹੱਤਵਪੂਰਨ ਉਪਰਾਲਾ ਸੀ। ਪੀਜੀਆਈ ਵੱਲੋਂ ਜਿਸ ਤਰਾਂ ਇਸ ਅੰਦੋਲਨ ਨਾਲ ਜੁੜੀ ਟੀਮ ਨੂੰ ਜਿਸ ਗਰਮਜ਼ੋਸ਼ੀ ਨਾਲ ਜੀਅ ਆਇਆਂ ਆਖਿਆ ਗਿਆ ਉਸ ਨਾਲ ਇਸ ਅੰਦੋਲਨ ਨੂੰ ਇੱਕ ਨਵੀਂ ਸ਼ਕਤੀ ਮਿਲੀ ਹੈ। ਇਸ ਪ੍ਰੇਰਨਾ ਨਾਲ ਇਸ ਟੀਮ ਦੇ ਮੈਂਬਰਾਂ ਦਾ ਮਨੋਬਲ ਵੀ ਹੋਰ ਮਜ਼ਬੂਤ ਹੋਇਆ। ਸਮਾਜ ਵਿੱਚੋਂ ਅੱਖਾਂ ਵਾਲੇ ਹਨੇਰੇ ਦੇ ਮੁਕੰਮਲ ਖਾਤਮੇ ਲਈ ਮਜ਼ਬੂਤ ਟੀਮਾਂ ਦੀ ਲੋੜ ਵੀ ਬਹੁਤ ਜ਼ਿਆਦਾ ਹੈ। 
ਇਸ ਮੌਕੇ ਉਹਨਾਂ ਲੋਕਾਂ ਦੀਆਂ ਗੱਲਾਂ ਉਚੇਚੇ ਤੌਰ ਤੇ ਹੋਈਆਂ ਜਿਹਨਾਂ ਦੀ ਜ਼ਿੰਦਗੀ ਅੱਖਾਂ ਦੀ ਰੌਸ਼ਨੀ ਪਰਤਣ ਮਗਰੋਂ ਬਿਲਕੁਲ ਹੀ ਬਦਲ ਗਈ ਅਤ ਇਹ ਸਭ ਕੁਝ ਸੰਭਵ ਹੋ ਸਕਿਆ ਡਾਕਟਰ ਜਗਤ ਰਾਮ ਅਤੇ ਡਾਕਟਰ ਰਮੇਸ਼ ਵਰਗੀਆਂ ਪ੍ਰਤੀਬੱਧ ਸ਼ਖਸੀਅਤਾਂ ਕਰਕੇ। ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਨਿਜੀ ਆਰਾਮ ਦਾ ਸਮਾਂ ਕੱਟ ਕੇ ਜਿਸ ਤਰਾਂ ਇਹਨਾਂ ਨੇ ਹੋਰਨਾਂ ਦੀ ਦੁਨੀਆ ਰੌਹਨ ਕੀਤੀ ਉਹ ਆਪਣੀ ਮਿਸਾਲ ਆਪ ਹੈ। ਪੁਨਰਜੋਤ ਅੰਦੋਲਨ ਨਾਲ ਜੁੜੇ ਹੋਏ ਅਸ਼ੋਕ ਮਹਿਰਾ ਨੇ ਤੱਥਾਂ ਨੂੰ ਨਜ਼ਰ ਅੰਦਾਜ਼ ਕੀਤੇ ਬਿਨਾ ਬਹੁਤ ਹੀ ਜਜ਼ਬਾਤੀ ਸ਼ਬਦਾਂ ਵਿੱਚ ਇਸ ਸਮੱਸਿਆ ਬਾਰੇ ਵੀ ਦੱਸਿਆ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਮਰਪਿਤ ਪੁਨਰਜੋਤ ਅੰਦੋਲਨ ਦੀਆਂ ਪ੍ਰਾਪਤੀਆਂ ਬਾਰੇ ਵੀ। ਉਹਨਾਂ ਸਾਰਿਆਂ ਦੇ ਸਾਹਮਣੇ ਵਾਅਦਾ ਕੀਤਾ ਕਿ ਇਸ ਅੰਦੋਲਨ ਨਾਲ ਜੁੜੀ ਸਾਡੀ ਟੀਮ ਇਸ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵੇਗੀ। ਸਮਾਗਮ ਭਾਵੇਂ ਅੱਖਾਂ ਦੀ ਰੌਸ਼ਨੀ ਨਾਲ ਜੁੜੇ ਅੰਦੋਲਨ ਅਤੇ ਇਸ ਨਾਲ ਸਬੰਧਿਤ ਸ਼ਖਸੀਅਤਾਂ ਬਾਰੇ ਹੀ ਸੀ ਪਰ ਫਿਰ ਇਸ ਸਮਾਗਮ 'ਚ ਹੋਇਆ ਵਿਚਾਰ ਵਟਾਂਦਰਾ ਦਿਲ ਅਤੇ ਦਿਮਾਗ ਦੀਆਂ ਅੱਖਾਂ ਖੋਹਲਣ ਵਾਲਾ ਵੀ ਸੀ। ਅਸ਼ੋਕ ਮਹਿਰਾ ਨੇ ਬੜੇ ਹੀ ਦਿਲ ਟੁੰਬਵੇਂ ਅੰਦਾਜ਼ ਨਾਲ ਦੱਸਿਆ ਕਿ ਕਿਵੇਂ ਬੜੀਆਂ ਔਖੀਆਂ ਹਾਲਤਾਂ ਵਿੱਚ ਪੁਨਰਜੋਤ ਟੀਮ ਨੇ ਡਾਕਟਰ ਜਗਤ ਰਾਮ ਹੁਰਾਂ ਦੀ ਪ੍ਰੇਰਨਾ ਨਾਲ ਅਸੰਭਵ ਨੂੰ ਸੰਭਵ ਬਣਾਇਆ।
 More Pics on Facebook
ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਹੁਰਾਂ ਨੇ ਵੀ ਇਸ ਮੌਕੇ ਯਕੀਨ ਦੁਆਇਆ ਕਿ ਉਹ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣਗੇ ਤਾਂ ਕਿ ਅੰਨ੍ਹੇਪਣ ਦੇ ਮੁਕੰਮਲ ਖਾਤਮੇ ਦਾ ਸੁਪਨਾ ਸਾਕਾਰ ਹੋ ਸਕੇ। ਅੱਖਾਂ ਦੋ ਰੌਸ਼ਨੀ ਵੱਧ ਤੋਂ ਵੱਧ ਤੋਂ ਲੋਕਾਂ ਤੱਕ ਪਹੁੰਚੇ। ਉਹਨਾਂ ਡਾਕਟਰ ਰਮੇਸ਼ ਮਹਿਤਾ ਦੀ ਘਾਲਣਾ ਬਾਰੇ ਵੀ ਕਾਫੀ ਕੁਝ ਦੱਸਿਆ ਅਤੇ ਪੁਨਰਜੋਤ ਅੰਦੋਲਨ ਦੀ ਹਾਰਦਿਕ ਪ੍ਰਸੰਸਾ ਕੀਤੀ।
More Pics on Facebook

Tuesday, December 27, 2016

ਰੰਗ ਲਿਆ ਰਹੀ ਹੈ ਪੁਨਰਜੋਤ ਟੀਮ ਦੀ ਸਰਗਰਮ ਮੁਹਿੰਮ

Mon, Dec 26, 2016 at 6:17 PM
ਡੀ. ਏ. ਵੀ. ਕਾਲਜ ਦੇ 100 ਵਿਦਿਆਰਥੀਆਂ ਨੇ ਅੱਖਾਂ ਦਾਨ ਦਾ ਪ੍ਰਣ ਲਿਆ
ਜਲੰਧਰ: 26 ਦਸੰਬਰ 2016: (ਪੁਨਰਜੋਤ ਬਿਊਰੋ);  
ਡੀ. ਏ. ਵੀ. ਕਾਲਜ ਜਲੰਧਰ ਦੇ ਐਨ. ਐਸ. ਐਸ. ਦੇ ਵਲੰਟੀਅਰ ਵਲੋਂ ਪ੍ਰੋਫੈਸਰ ਐਸ. ਕੇ. ਮਿੱਡਾ ਦੀ ਅਗਵਾਈ ਵਿੱਚ 7 ਦਿਨਾਂ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਸਮਾਜ ਸੇਵਾ ਲਈ ਵੀ ਪ੍ਰੇਰਿਆ ਜਾਂਦਾ ਹੈ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਇਸ ਕੈਂਪ ਦੋਰਾਨ ਵਿਦਿਆਰਥੀਆਂ ਨਾਲ ਅੱਖਾਂ ਦਾਨ - ਮਹਾਂ ਦਾਨ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜਿੰਦਗੀ ਵਿੱਚ ਸਫਲ ਇਨਸਾਨ ਬਣਨ ਦੇ ਨਾਲ ਨਾਲ ਚੰਗਾ ਇਨਸਾਨ ਬਣਨਾ ਵੀ ਬਹੁਤ ਜਰੂਰੀ ਹੈ। ਆਪਣੇ ਪਰਿਵਾਰ ਨੂੰ ਪਾਲਣਾ ਸਾਡਾ ਫਰਜ ਹੈ ਅਤੇ ਮਨੁੱਖਤਾ ਦੀ ਸੇਵਾ ਸਾਡਾ ਸੱਚਾ ਸੁੱਚਾ ਧਰਮ ਹੈ। ਵਿਦਿਆਰਥੀਆਂ ਨੇ ਪੁਨਰਜੋਤ ਨਾਲ ਮਿਲ ਕੇ ਇਸ ਵਲੋਂ ਸ਼ੁਰੂ ਕੀਤੇ ਮਿਸ਼ਨ ਰੋਸ਼ਨੀ ਵਿੱਚ ਸੇਵਾ ਕਰਨ ਦੀ ਬਹੁਤ ਦਿਲਚਸਪੀ ਦਿਖਾਈ ਅਤੇ 100 ਵਲੰਟੀਅਰਾਂ ਨੇ ਅੱਖਾਂ ਦਾਨ ਦਾ ਪ੍ਰਣ ਲਿਆ। ਇਸ ਮੋਕੇ ਤੇ ਪੁਨਰਜੋਤ ਦੇ ਕੋ-ਆਰਡੀਨੇਟਰ ਰਾਜ ਕੁਮਾਰ ਚੁੰਬਰ, ਮੁਸਕਾਨ ਮਹਿਰਾ ਅਤੇ ਡੋਲੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਨੇ ਪ੍ਰੋਫੈਸਰ ਮਿੱਡਾ ਜੀ ਕੈਂਪ ਵਿੱਚ ਭਾਗ ਲੈ ਰਹੇ ਸਾਰੇ ਵਿਦਿਆਰਥੀਆਂ ਅਤੇ ਡੀ. ਏ. ਵੀ. ਕਾਲਜ ਦੀ ਮੈਨੇਜਮੈਂਟ ਦੀ ਇਸ ਵਿਸ਼ੇਸ਼ ਜਾਗਰੂਕਤਾ ਕੈਂਪ ਲਾਉਣ ਲਈ ਸ਼ਲਾਘਾ ਕੀਤੀ।


ਪੁਨਰਜੋਤ ਪਰਿਵਾਰ ਨੇ ਵਿਕਲਾਂਗ ਸਕੂਲ ਅਤੇ ਸੇਵਾ ਕੇਂਦਰ ਵਿੱਚ ਮਨਾਈ ਕ੍ਰਿਸਮਸ

Mon, Dec 26, 2016 at 5:59 PM
ਫਤਿਹ ਬਲੱਡ ਸੇਵਾ ਅਤੇ ਗੁਰਾਇਆ ਬਲੱਡ ਸੇਵਾ ਨੇ ਦਿੱਤਾ ਪੂਰਾ ਸਹਿਯੋਗ
ਕਪੂਰਥਲਾ//ਲੁਧਿਆਣਾ: (ਪੁਨਰਜੋਤ ਬਿਊਰੋ):
ਪੁਨਰਜੋਤ ਦੇ ਡਾਇਰੈਕਟਰ ਡਾਕਟਰ ਰਮੇਸ਼ ਅਤੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਅਗਵਾਈ ਵਿੱਚ ਪੁਨਰਜੋਤ ਟੀਮ ਨੇ ਗੁਰੂ ਜਯੋਤੀ ਚੈਰੀਟੇਬਲ ਸੁਸਾਇਟੀ ਫਾਰ ਹੈਂਡੀਕੈਪਡ ਚਿਲਡਰਨ ਸਕੂਲ ਅਤੇ ਮਨੁੱਖਤਾ ਦੀ ਸੇਵਾ ਕੇਂਦਰ ਲੁਧਿਆਣਾ ਵਿੱਚ ਰਹਿ ਰਹੇ ਲੋਕਾਂ ਨਾਲ ਮਿਲ ਕੇ ਕ੍ਰਿਸਮਸ ਦੀ ਖੁਸ਼ੀ ਮਨਾਈ। ਧਰਮ ਭਾਂਵੇ ਕੋਈ ਵੀ ਹੋਵੇ ਰੱਬ ਸਭ ਦਾ ਸਾਂਝਾ ਹੈ ਅਤੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਕ੍ਰਿਸਮਸ ਦੇ ਮੋਕੇ ਸਕੂਲ ਦੇ ਬੱਚਿਆਂ ਨੂੰ ਰਾਸ਼ਨ, ਕਿਤਾਬਾਂ, ਚਾਕਲੇਟ ਸਟੇਸ਼ਨਰੀ ਅਤੇ ਗਰਮ ਕੰਬਲ ਵੰਡ ਕੇ ਫਤਿਹ ਬਲੱਡ ਸੇਵਾ ਅਤੇ ਗੁਰਾਇਆ ਬਲੱਡ ਸੇਵਾ ਦੇ ਕੋ-ਆਰਡੀਨੇਟਰਾਂ ਨੇ ਭੰਗੜਾ ਵੀ ਪਾਇਆ। ਮਨੁੱਖਤਾ ਦੀ ਸੇਵਾ ਕੇਂਦਰ ਵਿੱਚ ਅੱਖਾਂ ਦੇ ਰਹਿ ਰਹੇ ਮਰੀਜ਼ਾਂ ਦੇ ਅਪ੍ਰੇਸ਼ਨ ਅਤੇ ਚੈੱਕ ਅੱਪ ਲਈ ਡਾਕਟਰ ਰਮੇਸ਼ ਜੀ ਦੇ ਅੱਖਾਂ ਦੇ ਹਸਪਤਾਲ ਵਿੱਚ ਪੁਨਰਜੋਤ ਵਲੋਂ ਮੁਫਤ ਇਲਾਜ ਕਰਵਾਉਣ ਲਈ ਪ੍ਰਬੰਧ ਕੀਤਾ ਗਿਆ। ਪੁਨਰਜੋਤ ਦੇ ਕੋ-ਆਰਡੀਨੇਟਰਾਂ ਨੇ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਨਾਲ ਇੱਥੇ ਕ੍ਰਿਸਮਸ ਮਨਾਉਣ ਦਾ ਪ੍ਰਬੰਧ ਇਸ ਲਈ ਕੀਤਾ ਸੀ ਤਾਂ ਜੋ ਆਉਣ ਵਾਲੀ ਪੀੜੀ ਵਿੱਚ ਸੇਵਾ ਦੀ ਭਾਵਨਾ ਜਾਗੇ ਅਤੇ ਬੱਚੇ ਵੀ ਰੱਬ ਦੀਆਂ ਮਿਲੀਆਂ ਦਾਤਾਂ ਦਾ ਸ਼ੁਕਰ ਕਰਨ ਅਤੇ ਸਮਾਜ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਚੰਗੇ ਇਨਸਾਨ ਬਣਨ। ਪੁਨਰਜੋਤ ਤੋਂ ਗਾਇਕ ਪ੍ਰਿੰਸ ਚੱਡਾ ਨੇ ਗੀਤਾਂ ਨਾਲ ਰੰਗ ਬੰਨਿਆ।ਫਤਿਹ ਬਲੱਡ ਸੇਵਾ ਤੋਂ ਜਵਾਲਾ ਵਰਮਾ, ਵਿਸ਼ਾਲ ਅਰੋੜਾ ਅਤੇ ਪੁਨਰਜੋਤ ਤੋਂ ਰਾਜ ਕੁਮਾਰ, ਸੰਦੀਪ ਬੱਧਣ, ਕਮਲ, ਹਿਤੇਸ਼, ਡੋਲੀ, ਪ੍ਰਿਆ, ਤਾਨੀਆ, ਕੋਮਲ, ਮੁਸਕਾਨ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
     

Sunday, December 18, 2016

ਪੁਨਰਜੋਤ ਅੰਦੋਲਨ ਦੀਆਂ ਸਰਗਰਮੀਆਂ ਵਿੱਚ ਤੇਜ਼ੀ

Sat, Dec 17, 2016 at 5:44 PM
ਡੀ. ਸੀ. ਕਪੂਰਥਲਾ ਨਾਲ ਮਿਸ਼ਨ ਰੋਸ਼ਨੀ ਦੀ ਸਫਲਤਾ ਤੇ ਵਿਚਾਰ
ਕਪੂਰਥਲਾ: 17 ਦਸੰਬਰ 2016: (ਪੁਨਰਜੋਤ ਬਿਊਰੋ); 
ਮਾਨਯੋਗ ਸ੍ਰ: ਗੁਰਲਵਲੀਨ ਸਿੰਘ ਸਿੱਧੂ ਡੀ. ਸੀ. ਕਪੂਰਥਲਾ ਨੂੰ ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਸ਼੍ਰੀ ਅਸ਼ੋਕ ਮਹਿਰਾ ਜੀ ਨੇ ਮਿਸ਼ਨ ਰੋਸ਼ਨੀ ਅਧੀਨ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਅੱਖਾਂ ਦਾਨ, ਅੰਗਦਾਨ ਅਤੇ ਖੂਨ-ਦਾਨ ਦੀ ਜਾਗਰੂਕਤਾ ਮੁਹਿੰਮ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਸਾਲ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਸਰਕਾਰ ਅਤੇ ਡੀ. ਸੀ. ਸ਼ਾਹਿਬ ਦੀ ਸ਼ਾਮੂਲੀਅਤ ਲਈ ਵੀ ਬੇਨਤੀ ਕੀਤੀ।
ਪੁਨਰਜੋਤ ਵਲੋਂ ਪੰਜਾਬ ਨੂੰ ਪੁਤਲੀਆਂ ਦੀ ਬਿਮਾਰੀ ਨਾਲ ਹੋਈ ਨੇਤਰਹੀਣਤਾਂ ਤੋਂ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਅਧੀਨ ਲੱਖਾਂ ਲੋਕਾਂ ਨੂੰ ਅੱਖਾਂ ਦਾਨ - ਮਹਾਂ ਦਾਨ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਵੀ ਇਸ ਲਹਿਰ ਵਿੱਚ ਹਿੱਸਾ ਪਾਉਣ ਲਈ ਅੱਖਾਂ ਦਾਨ ਦੇ ਪ੍ਰਣ ਪੱਤਰ ਭਰਨੇ ਸ਼ੁਰੂ ਕੀਤੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਮਰਨ ਤੋਂ ਬਾਅਦ ਅੱਖਾਂ ਦਾਨ ਕਰਵਾਉਣੀਆ ਸ਼ੁਰੂ ਕੀਤੀਆਂ ਹਨ। ਸਾਡੀਆਂ ਅੱਖਾਂ ਮਰਨ ਤੋਂ ਬਾਅਦ 6-8 ਘੰਟੇ ਤੱਕ ਜੀਂਦੀਆਂ ਹੁੰਦੀਆਂ ਹਨ ਜੇਕਰ ਇਹਨਾਂ ਨੂੰ ਸਾੜਨ ਦੀ ਬਜਾਇ ਸਮੇਂ ਸਿਰ ਦਾਨ ਕਰਵਾ ਦਿੱਤਾ ਜਾਵੇ ਤਾਂ ਪੁਤਲੀਆਂ ਦੀ ਬੀਮਾਰੀ ਦੇ ਦੋ ਨੇਤਰਹੀਣਾਂ ਨੂੰ ਰੋਸ਼ਨੀ ਮਿਲ ਸਕਦੀ ਹੈ। ਡੀ. ਸੀ. ਸ਼ਾਹਿਬ ਨੇ ਇਸ ਮਿਸ਼ਨ ਦੀ ਸ਼ਲਾਘਾ ਕਰਦਅਿਾਂ ਆਪਣੇ ਸਹਿਯੋਗ ਦਾ ਪੂਰਾ ਭਰੋਸਾ ਦਿੱਤਾ।
     

Saturday, November 19, 2016

ਜ਼ੀ ਟੀਵੀ ਵੱਲੋਂ ਡਾਕਟਰ ਰਮੇਸ਼ ਮਨਸੂਰਾਂ ਅਤੇ ਕੁਝ ਹੋਰਾਂ ਦਾ ਸਨਮਾਨਸਨਮਾਨ ਕੀਤਾ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ 
ਲੁਧਿਆਣਾ: 18 ਨਵੰਬਰ 2016: (ਅਸ਼ੋਕ ਮਹਿਰਾ//ਰਛਪਾਲ ਰਿਸ਼ੀ//ਪੁਨਰਜੋਤ ਟੀਮ): 
ਅੱਜਕਲ੍ਹ ਦਾ ਯੁਗ ਪੈਸੇ ਦਾ ਯੁਗ ਹੈ। ਬਾਪ ਬੜਾ ਨ ਭਈਆ-ਸਬਸੇ  ਬੜਾ ਰੁਪਈਆ  ਕਦਮ ਕਦਮ ਉੱਤੇ  ਪ੍ਰਤੀਤ ਹੁੰਦੀ ਹੈ। ਇਸ ਹਕੀਕਤ ਦੇ ਬਾਵਜੂਦ ਚੰਗੇ ਸੰਸਕਾਰਾਂ ਅਤੇ ਰੱਬੀ ਕਿਰਪਾ ਸਦਕਾ ਕੁਝ ਲੋਕ ਅੱਜ ਵੀ ਮੌਜੂਦ ਹਨ ਜਿਹੜੇ ਪੈਸੇ ਨੂੰ ਨਹੀਂ ਇਨਸਾਨੀਅਤ ਨੂੰ। ਅਜਿਹੇ ਲੋਕ ਜਦੋਂ ਲੋਕਾਂ ਸਾਹਮਣੇ ਆਉਂਦੇ ਹਨ ਤਾਂ ਸੱਚਮੁੱਚ ਬੜੀ ਖੁਸ਼ੀ ਹੁੰਦੀ ਹੈ। 
ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਇਸਦੇ ਨਾਲ ਨਾਲ ਵਿਕਸਿਤ ਹੋ ਰਹੀ ਕਾਰੋਬਾਰੀ ਮੁਨਾਫ਼ੇ ਦੀ ਸੋਚ ਦੇ ਇਸ ਯੁਗ ਵਿੱਚ ਵੀ ਕੋਈ ਵਿਅਕਤੀ ਨਫ਼ੇ ਨੁਕਸਾਨ ਤੋਂ ਉੱਪਰ ਉੱਠ ਕੇ ਕੰਮ ਕਰੇ ਅਜਿਹਾ ਸੰਭਵ ਨਹੀਂ ਲੱਗਦਾ ਪਰ ਜ਼ੀ ਪੰਜਾਬੀ ਨੇ ਕੁਝ ਅਜਿਹੇ ਡਾਕਟਰ ਲੱਭੇ ਹਨ ਜਿਹਨਾਂ ਨੇ ਸਿਰਫ ਨਰ ਸੇਵਾ ਨੂੰ ਨਰੈਣ ਸੇਵਾ ਸਮਝਿਆ ਅਤੇ ਆਪਣੇ ਕਿੱਤੇ ਦੇ ਗਿਆਨ ਨਾਲ ਲੋਕਾਂ ਨੂੰ ਲਾਭ ਪਹੁੰਚਾਇਆ। ਅਜਿਹੇ ਡਾਕਟਰਾਂ ਨੂੰ ਸ਼ੁੱਕਰਵਾਰ 18 ਨਵੰਬਰ ਵਾਲੇ ਦਿਨ ਚੰਡੀਗੜ੍ਹ ਵਿੱਚ ਸਨਮਾਨਿਤ ਵੀ ਕੀਤਾ ਗਿਆ। ਰਾਜੀਵ ਗਾਂਧੀ ਆਈਟੀ ਪਾਰਕ ਵਿੱਚ ਸਥਿਤ ਹੋਟਲ ਦ ਲਲਿਤ ਵਿੱਚ ਢਾਈ ਤਿੰਨ ਘੰਟਿਆਂ ਦੇ ਇਸ ਲਾਈਵ ਸ਼ੋ ਵਿੱਚ ਬੜੇ ਗਿਣੇ ਚੁਣੇ ਮਹਿਮਾਨ ਬੁਲਾਏ ਗਏ ਸਨ। ਜ਼ੀ ਟੀਵੀ ਦੇ ਸਟਾਫ ਨੇ ਆਪਣੀ ਪ੍ਰੰਪਰਾ ਅਤੇ ਰਵਾਇਤ ਮੁਤਾਬਿਕ ਬੜੇ ਹੀ ਸਲੀਕੇ ਨਾਲ ਸਤਿ ਸ੍ਰੀ ਅਕਾਲ ਨਾਲ ਪ੍ਰੋਗਰਾਮ ਸ਼ੁਰੂ ਕੀਤਾ। ਜਿਹਨਾਂ ਚੁਣੇ ਗਏ ਡਾਕਰਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਚੋਣ ਕੁਝ ਕੁ ਦੇ ਪ੍ਰੋਫ਼ਾਈਲ ਵੀ ਰਿਪੋਰਟ ਕਰਦੇ ਵੱਜੋਂ ਦਿਖਾਏ ਗਏ। ਇਹਨਾਂ ਵਿੱਚ ਕੁਝ ਸਰਕਾਰੀ ਡਾਕਟਰ ਸਨ ਅਤੇ ਕੁਝ ਨਿਜੀ ਪ੍ਰੈਕਟਿਸ ਕਰਨ ਵਾਲੇ। ਸਨਮਾਨ ਲਈ ਸਿਰਫ ਇੱਕੋ ਗੱਲ ਦੇਖੀ ਗਈ ਕਿ ਉਹਨਾਂ ਨੇ ਆਮ ਲੋਕਾਂ ਦੇ ਭਲੇ ਲਈ ਕੀ ਕੀਤਾ। ਇਸ ਮੌਕੇ ਲੁਧਿਆਣਾ ਦੇ ਡਾਕਟਰ ਰਮੇਸ਼, ਅੰਮ੍ਰਿਤਸਰ ਦੇ ਡਾਕਟਰ ਸਤਨਾਮ ਸਿੰਘ ਗਿੱਲ, ਪਠਾਨਕੋਟ ਦੇ ਡਾਕਟਰ ਭੁਪਿੰਦਰ ਸਿੰਘ, ਤਲਵੰਡੀ ਸਾਬੋ ਦੀ ਡਾਕਟਰ ਸੋਨੀਆ ਗੁਪਤਾ ਅਤੇ ਮੋਹਾਲੀ ਦੀ ਡਾਕਟਰ ਬਲਦੀਪ ਕੌਰ ਵੀ ਨੂੰ ਵੀ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਉਚੇਚੇ ਤੌਰ ਤੇ ਪੁੱਜੇ ਅਤੇ ਪ੍ਰੋਗਰਾਮ ਦੇ ਖਤਮ ਹੋਣ ਤੀਕਰ ਉੱਥੇ ਮੌਜੂਦ ਰਹੇ। ਉਹਨਾਂ ਸਨਮਾਨਿਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਬਾਕੀਆਂ ਨੂੰ ਵੀ ਇਸ ਸਨਮਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਲੋਕ ਸੇਵਾ ਦੇ ਕੰਮ ਨੂੰ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਉਹਨਾਂ ਪੁਰਾਣੇ ਯੁਗ ਦੀ ਯਾਦ ਵੀ ਤਾਜ਼ਾ ਕਰੈ ਅਤੇ ਕਿਹਾ ਕਿ ਮਸ਼ੀਨਰੀ ਅਤੇ ਤਕਨੀਕ ਵਿੱਚ ਹੋਈ ਤਰੱਕੀ ਦੇ ਨਾਲ ਨਾਲ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਅਮੀਰੀ ਵੀ ਯਾਦ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ। ਉਹਨਾਂ ਦੱਸਿਆ ਕਿ ਸਾਡੇ ਜ਼ਮਾਨੇ ਵਿੱਚ ਜਦੋਂ ਕੋਈ ਮਰੀਜ਼ ਡਾਕਟਰ ਕੋਲ ਜਾਂਦਾ ਤਾਂ ਡਾਕਟਰਾਂ ਵੱਲੋਂ ਵੀ ਉਸ ਨੂੰ ਦੁੱਧ ਘਿਓ ਦੀ ਵਰਤੋਂ ਕਰਨ ਅਤੇ ਆਪਣੀ ਖੁਰਾਕ ਵੱਲ ਉਚੇਚਾ ਧਿਆਨ ਦੇਣ ਲਈ ਕਿਹਾ ਜਾਂਦਾ ਪਰ ਹੁਣ ਇਸਦੇ ਉਲਟ ਵਰਤਾਰਾ ਸਾਹਮਣੇ ਆ ਰਿਹਾ ਹੈ। ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਦੁੱਧ ਨਹੀਂ ਪੀਣਾ--ਘਿਓ ਨਹੀਂ ਖਾਣਾ ਵਗੈਰਾ ਵਗੈਰਾ। ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। 
ਸਨਮਾਨਿਤ ਡਾਕਟਰਾਂ ਵਿੱਚੋਂ ਕਈਆਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਆਪਣਾ ਲੋਕ ਸੇਵਾ ਦਾ ਸੰਕਲਪ ਵੀ ਦੁਹਰਾਇਆ। ਉਹਨਾਂ ਜੀਟੀਵੀ ਦੇ ਇਸ ਉਪਰਾਲੇ ਨੂੰ ਵੀ ਸ਼ਲਾਘਾਯੋਗ ਦੱਸਿਆ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ।  ਡਾਕਟਰ ਰਮੇਸ਼ ਨੇ ਇਸ ਉੱਦਮ ਉਪਰਾਲੇ ਨੂੰ ਜ਼ੀ ਟੀਵੀ ਵਲਲੂਨ ਉਠਾਇਆ ਇੱਕ ਬਹੁਤ ਹੀ ਪ੍ਰਸੰਸਾਯੋਗ ਕਦਮ ਆਖਿਆ।  ਉਹਨਾਂ ਕਿਹਾ ਕਿ ਇਸ ਨਾਲ ਚੰਗੇ ਡਾਕਟਰਾਂ ਨੂੰ ਵੀ ਹੋਰ ਉਤਸ਼ਾਹ ਮਿਲੇਗਾ। ਇਸ ਸਨਮਾਨ ਸਮਾਰੋਹ ਮੌਕੇ ਪੂੰਰਜੀਤ ਟੀਮ ਨੇ ਪੁਨਰਜੋਤ ਪਰਚਾ ਵੀ ਵੰਡਿਆ ਅਤੇ ਉੱਥੇ ਆਏ ਮਹਿਮਾਨਾਂ ਨੂੰ ਆਪਣੀ ਨਿਜੀ ਗੱਲਬਾਤ ਦੌਰਾਨ ਪੁਨਰਜੋਤ ਮਿਸ਼ਨ ਤੋਂ ਵੀ ਜਾਣੂ ਕਰਾਇਆ ਡਾਕਟਰ ਭੁਪਿੰਦਰ ਸਿੰਘ, ਡਾਕਟਰ ਸੋਨੀਆ ਗੁਪਤਾ, ਡਾਕਟਰ ਰਮੇਸ਼ ਚੰਦ ਅਤੇ ਕਈ ਹੋਰਾਂ ਨੇ ਪੁਨਰਜੋਤ ਮਿਸ਼ਨ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਾਸੇ ਆਉਣ ਦੀ ਪ੍ਰੇਰਨਾ ਦਿੱਤਾ ਤਾਂਕਿ ਸਮਾਜ ਵਿੱਚ ਅੰਨੇਪਣ੍ਹ ਨੂੰ ਪੂਰੀ ਤਰਾਂ ਦੂਰ ਕੀਤਾ ਜਾ ਸਕੇ। 

Monday, November 14, 2016

ਪੁਨਰਜੋਤ ਟੀਮ ਨੇ ਵੀ ਬੜੇ ਉਤਸ਼ਾਹ ਨਾਲ ਮਨਾਇਆ ਬਾਲ ਦਿਵਸ

ਸੰਨ 2030 ਤੱਕ ਫਿਰਕੂ ਦੰਗੇ ਫਸਾਦਾਂ ਤੋਂ ਮੁਕਤ ਸਮਾਜ ਬਣਾਉਣ ਦਾ ਸੱਦਾ 
ਲੁਧਿਆਣਾ: 14 ਨਵੰਬਰ 2016: (ਕਾਰਤਿਕਾ ਸਿੰਘ//ਪੁਨਰਜੋਤ ਗੁਲਦਸਤਾ);
ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਵੰਡ ਰਹੇ ਡਾਕਟਰ ਰਮੇਸ਼ ਦੀ ਦੇਖਰੇਖ ਹੇਠ ਸੰਚਾਲਿਤ ਪੁਨਰਜੋਤ ਆਈ  ਬੈਂਕ ਵਿਖੇ ਬਾਲ ਦਿਵਸ ਦਾ ਆਯੋਜਨ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ।  ਤੰਗਦਿਲੀ, ਫਿਰਕਾਪ੍ਰਸਤੀ ਅਤੇ ਤੇਰੀ ਮੇਰੀ ਦੀਆਂ ਦੀਵਾਰਾਂ ਵਿੱਚ ਕੈਦ ਹੁੰਦੇ ਜਾ ਰਹੇ ਸਮਾਜ ਅਤੇ ਭਾਈਚਾਰੇ ਦੀਆਂ ਬੰਦ ਹੋ ਰਹੀਆਂ ਅੱਖਾਂ ਖੋਹਲਣ ਅਤੇ ਸਮਾਜ ਨੂੰ ਇੱਕ ਨਵੀਂ ਰੌਸ਼ਨੀ ਦੇਣ ਦੇ ਮਕਸਦ ਨਾਲ ਇਸ ਬਾਲ ਦਿਵਸ ਸਮਾਰੋਹ ਵਿੱਚ ਸਾਰੇ ਧਰਮਾਂ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ। ਇਹਨਾਂ ਬੱਚਿਆਂ ਨੇ ਜ਼ਿੰਦਗੀ ਵਿੱਚ ਕੰਮ ਆਉਣ  ਗੱਲਾਂ ਦੇ ਨਾਲ ਨਾਲ ਦੇਸ਼ ਭਗਤੀ ਅਤੇ ਏਕਤਾ ਦੀਆਂ ਰਚਨਾਵਾਂ ਵੀ ਸੁਣੀਆਂ ਅਤੇ ਭੰਗੜੇ ਵੀ ਪਾਏ। ਬਾਕਾਇਦਾ ਕੇਕ ਕੱਟਿਆ ਗਿਆ ਅਤੇ ਗੀਤਾਂ ਦੇ ਨਾਲ ਨਾਲ ਡਾਂਸ ਵੀ ਕੀਤਾ ਗਿਆ। ਬੱਚਿਆਂ ਦੀ ਇਸ ਖੁਸ਼ੀ ਅਤੇ ਮਸਤੀ ਨੂੰ ਦੁਗਣਾ ਕਰਨ ਲਈ ਖੁਦ ਡਾਕਟਰ ਰਮੇਸ਼ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਇਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਇੱਕ ਅਜਿਹੇ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਜਿਸ ਅਧੀਨ ਸੰਨ 2030 ਤੱਕ ਇੱਕ ਅਜਿਹੀ ਪੀੜ੍ਹੀ ਤਿਆਰ ਕੀਤੀ ਜਾਣੀ ਹੈ ਜਿਹੜੀ ਸਿਰਫ ਇਨਸਾਨੀਅਤ ਨੂੰ ਆਪਣਾ ਧਰਨ ਮੰਨੇ ਜੋ ਕਿ ਹਰ ਧਰਮ ਦਾ ਅਸਲੀ ਸੁਨੇਹਾ ਵੀ ਹੈ।  ਧਰਮਾਂ ਅਤੇ ਜਾਤਾਂ ਪਾਤਾਂ ਦੇ ਨਾਮ ਤੇ ਦੰਗੇ ਫਸਾਦ ਕਰਨ ਵਾਲਿਆਂ ਨੂੰ ਇੱਕ ਅਜਿਹਾ ਸ਼ਾਂਤੀਪੂਰਨ ਜੁਆਬ ਜਿਹੜਾ ਪੂਰੇ ਸਮਾਜ ਦਾ ਸਰੂਪ ਬਦਲ ਸਕਦਾ ਹੈ। 
ਇਸ ਮਕਸਦ ਦੀ ਸ਼ਲਾਘਾ ਕਰਦਿਆਂ ਉੱਘੇ ਲੇਖਕ ਡਾਕਟਰ ਗੁਲਜ਼ਾਰ ਪੰਧੇਰ ਨੇ ਡਾਕਟਰ ਰਮੇਸ਼ ਦੇ ਉਪਰਾਲਿਆਂ ਦੀ ਤਹਿ ਦਿਲੋਂ ਪ੍ਰਸੰਸਾ ਵੀ ਕੀਤੀ। ਉਹਨਾਂ ਕਿਹਾ ਕਿ ਇਹ ਇੱਕ ਠੋਸ ਅਤੇ ਸਾਰਥਕ ਤਜਰਬਾ ਜਿਸਦੇ ਬਹੁਤ ਹੀ ਚੰਗੇ ਨਤੀਜੇ ਨਿਕਲਣ ਦੀ ਸੰਭਾਵਨਾ ਹੈ।