Featured Post

ਹੁਣ ਤੁਹਾਡੇ ਸਭਨਾਂ ਲਈ ਪੁਨਰਜੋਤ ਆਨਲਾਈਨ ਵੀ ਸ਼ੁਰੂ

ਮਨਸੂਰਾਂ ਵਿੱਚ ਦੁਸਹਿਰੇ ਦੇ ਮੇਲੇ ਮੌਕੇ ਉੱਠੀ ਸੀ ਜ਼ੋਰਦਾਰ ਮੰਗ   ਲੁਧਿਆਣਾ : 16  ਅਕਤੂਬਰ 2016: ( ਪੁਨਰਜੋਤ ਗੁਲਦਸਤਾ ਟੀਮ ):  ਲਓ ਜੀ ਉਡੀਕ ਦੀਆਂ ਘੜੀਆਂ ...

Sunday, October 16, 2016

ਹੁਣ ਤੁਹਾਡੇ ਸਭਨਾਂ ਲਈ ਪੁਨਰਜੋਤ ਆਨਲਾਈਨ ਵੀ ਸ਼ੁਰੂ

ਮਨਸੂਰਾਂ ਵਿੱਚ ਦੁਸਹਿਰੇ ਦੇ ਮੇਲੇ ਮੌਕੇ ਉੱਠੀ ਸੀ ਜ਼ੋਰਦਾਰ ਮੰਗ 
ਲੁਧਿਆਣਾ: 16  ਅਕਤੂਬਰ 2016: (ਪੁਨਰਜੋਤ ਗੁਲਦਸਤਾ ਟੀਮ): 
ਲਓ ਜੀ ਉਡੀਕ ਦੀਆਂ ਘੜੀਆਂ ਖਤਮ।  ਪੁਨਰਜੋਤ ਗੁਲਦਸਤਾ ਹੁਣ ਆਨਲਾਈਨ ਪਾਠਕਾਂ ਲਈ  ਵੀ ਹਾਜ਼ਰ ਹੈ। ਤੁਸੀਂ ਇਸ ਵਿੱਚ ਜੋ ਜੋ ਵੀ ਪੜ੍ਹਨਾ ਅਤੇ ਦੇਖਣਾ ਚਾਹੋਗੇ ਅਸੀਂ ਉਹ ਸਾਰਾ ਕੁਝ ਇਸ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ। ਪੁਨਰਜੋਤ ਗੁਲਦਸਤਾ ਦਾ ਇਹ ਰੂਪ ਉਹਨਾਂ ਪਾਠਕਾਂ ਦੀ ਮੰਗ ਤੇ ਲਿਆਂਦਾ ਜਾ ਰਿਹਾ ਹੈ ਜਿਹਨਾਂ ਤੱਕ ਪੁਨਰਜੋਤ ਗੁਲਦਸਤਾ ਦਾ ਅੰਕ ਕਿਸੇ ਨ ਕਿਸੇ ਤਕਨੀਕੀ ਜਾਂ ਹੋਰ ਕਾਰਨਾਂ ਕਰਕੇ ਨਹੀਂ ਪੁੱਜਦਾ।  ਕਿਸੇ ਦਾ ਡਾਕ ਵਾਲਾ ਪਟਲ ਬਦਲ ਜਾਂਦਾ ਹੈ ਜਾਂ ਫਿਰ ਕੋਈ ਨ ਕਲੀ ਅੰਕ ਡਾਕ ਵਿੱਚ ਗੁੰਮ ਹੋ ਜਾਂਦਾ ਹੈ। ਮੌਸਮ ਖਰਾਬ ਹੋਵੇ ਤਾਂ ਵੀ ਉਸਦੀ ਮਾਰ ਪਰਚੇ ਤੇ ਹੀ ਪੈਂਦੀ ਹੈ। ਇਹਨਾਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇਹੀ ਤਰੀਕਾ ਬਾਕੀ ਬਚਦਾ ਸੀ। ਇਸ ਵਿਚ ਹਚ ਅਸੀਂ ਤੁਹਾਡੇ ਵਿਚਾਰਾਂ ਦੀ ਉਡੀਕ ਕਰਾਂਗੇ ਤਾਂਕਿ ਇਸਨੂੰ ਉਸੇ ਮੁਤਾਬਿਕ ਢਾਲਿਆ ਜਾ ਸਕੇ। ਇਸਦੀ ਜ਼ਰੂਰਤ ਅਤੇ ਇੱਛਾ ਤਾਂ ਕਾਫੀ ਸਮੇਂ ਤੋਂ ਸੀ ਪਰ ਜ਼ੋਰਦਾਰ ਮੰਗ ਉੱਠੀ ਮਨਸੂਰਾਂ ਪਿੰਡ ਦੇ ਦੁਸਹਿਰਾ ਮੇਲੇ ਵਿੱਚ ਜਿੱਥੇ ਪੁਨਰਜੋਤ ਦਾ ਵਿਆਹ ਨਾਮੀ ਡਰਾਮੇ ਨੂੰ ਬੇਹੱਦ ਸਲਾਹਿਆ ਗਿਆ ਅਤੇ ਇਸਦੀ ਟੀਮ ਦਾ ਸਨਮਾਨ ਵੀ ਹੋਇਆ। ਇਸ ਡਰਾਮੇ ਵਿਚਲਾ ਸੁਨੇਹਾ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ ਅਤੇ ਫਿਰ ਉਹਨਾਂ ਦਿਲਾਂ ਵਿੱਚੋਂ ਆਵਾਜ਼ ਆਈ ਕਿ ਸਮਾਜ ਦੀਆਂ ਕੁਰੀਤੀਆਂ ਦੂਰ ਕਰਨ ਲਈ ਇਸ ਉਪਰਾਲੇ ਨੂੰ ਹਰ ਰੋਜ਼ ਕੀਤੇ ਨ ਕੀਤੇ ਪਹੁੰਚਾਇਆ ਜਾਵੇ। ਰੁਝੇਵਿਆਂ ਅਤੇ ਅੱਖਾਂ ਦੇ ਮਰੀਜ਼ਾਂ ਕਾਰਨ ਅਜਿਹਾ ਸੰਭਵ ਨਹੀਂ ਸੀ ਕਿ ਹਰ ਰੋਜ਼ ਕਿਤੇ ਨ ਕਿਤੇ ਜਾ ਕੇ ਨਾਟਕ ਦਾ ਮੰਚਨ ਕੀਤਾ ਜਾਵੇ ਸੋ ਫਿਰ ਫੈਸਲਾ ਹੋਇਆ ਕਿ ਆਨਲਾਈਨ ਤਕਨੀਕ ਦੇ ਸਹਾਰੇ ਉਹਨਾਂ ਤੱਕ ਵੀ ਪਹੁੰਚ ਕੀਤੀ ਜਾਵੇ ਜਿਹੜੇ ਸੱਤ ਸਮੁੰਦਰੋਂ ਪਾਰ ਬੈਠੇ ਹਨ। ਬਾਰ ਬਾਰ ਦੇਸ਼ ਪਰਤਣਾ, ਪੰਜਾਬ ਆਉਣਾ ਸੌਖਾ ਨਹੀਂ ਹੁੰਦਾ। ਇਸ ਰੂਪ ਵਿੱਚ ਪੁਨਰਜੋਤ ਗੁਲਦਸਤਾ ਉਹਨਾਂ ਸਾਰੀਆਂ ਤੱਕ ਵੀ ਪਹੁੰਚੇਗਾ।  
ਦੁਸਹਿਰੇ ਦੇ ਇਸ ਯਾਦਗਾਰੀ ਮੇਲੇ ਮੌਕੇ ਉਹਨਾਂ ਮੁੰਡੇ ਕੁੜੀਆਂ ਦੇ ਸਮੂਹਿਕ ਵਿਆਹ ਵੀ ਕੀਤੇ ਗਏ ਸਨ ਜਿਹੜੇ ਗਰੀਬੀ ਕਾਰਨ ਜਾਂ ਸਮਾਜ ਵਿੱਚ ਖੜੀਆਂ ਊਂਚ ਨੀਚ ਅਤੇ ਜਾਤ ਪਾਤ ਦੀਆਂ ਦੀਵਾਰਾਂ ਕਾਰਨ ਸਮਾਜ ਦੇ ਇਸ ਸਭ ਤੋਂ ਜ਼ਰੂਰੀ ਪ੍ਰਬੰਧ ਤੋਂ ਵਾਂਝੇ ਰਹਿ ਜਾਂਦੇ ਹਨ। ਸਮਾਜ ਵਿਚਲੀ ਇਸ ਨਾਬਰਾਬਰੀ ਨੂੰ ਦੂਰ ਕਰਨ ਅਤੇ ਇੱਕ ਸਿਹਤਮੰਦ ਸੰਤੁਲਿਤ ਸਮਾਜ ਦੀ ਸਥਾਪਨਾ ਲਈ ਦੁਨਿਆਵੀ ਅੱਖਾਂ ਦੇ ਨਾਲ ਨਾਲ ਸਮਾਜ ਦੀਆਂ ਇਹਨਾਂ ਅੱਖਾਂ ਨੂੰ ਖੋਲ੍ਹਣਾ ਵੀ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਆਲੇ ਦੁਆਲੇ ਅਜਿਹਾ ਕੁਝ ਵੀ ਹੁੰਦਾ ਹੈ ਜਿਸ ਨਾਲ ਸਮਾਜ ਦੀਆਂ ਅੱਖਾਂ ਖੁੱਲ੍ਹਦੀਆਂ ਹੋਣ ਤਾਂ ਇਸਦਾ ਵੇਰਵਾ ਅਤੇ ਤਸਵੀਰਾਂ ਸਾਨੂੰ ਈਮੇਲ ਰਾਹੀਂ ਤੁਰੰਤ ਭੇਜੋ। ਤੁਹਾਡਾ ਨਾਮ, ਪਤਾ ਅਤੇ ਸੰਪਰਕ ਲਈ ਫੋਨ ਨੰਬਰ ਹੋਣਾ ਵੀ ਜ਼ਰੂਰੀ ਹੈ।
ਸਾਡਾ ਈਮੇਲ ਪਤਾ ਹੈ: punarjotguldasta@gmail.com
ਸਾਨੂੰ ਤੁਹਾਡੀਆਂ ਲਿਖਤਾਂ, ਤਸਵੀਰਾਂ ਅਤੇ ਵਿਚਾਰਾਂ ਦੀ ਇੰਤਜ਼ਾਰ ਰਹੇਗੀ। 

No comments:

Post a Comment