Featured Post

ਹੁਣ ਤੁਹਾਡੇ ਸਭਨਾਂ ਲਈ ਪੁਨਰਜੋਤ ਆਨਲਾਈਨ ਵੀ ਸ਼ੁਰੂ

ਮਨਸੂਰਾਂ ਵਿੱਚ ਦੁਸਹਿਰੇ ਦੇ ਮੇਲੇ ਮੌਕੇ ਉੱਠੀ ਸੀ ਜ਼ੋਰਦਾਰ ਮੰਗ   ਲੁਧਿਆਣਾ : 16  ਅਕਤੂਬਰ 2016: ( ਪੁਨਰਜੋਤ ਗੁਲਦਸਤਾ ਟੀਮ ):  ਲਓ ਜੀ ਉਡੀਕ ਦੀਆਂ ਘੜੀਆਂ ...

Tuesday, December 27, 2016

ਰੰਗ ਲਿਆ ਰਹੀ ਹੈ ਪੁਨਰਜੋਤ ਟੀਮ ਦੀ ਸਰਗਰਮ ਮੁਹਿੰਮ

Mon, Dec 26, 2016 at 6:17 PM
ਡੀ. ਏ. ਵੀ. ਕਾਲਜ ਦੇ 100 ਵਿਦਿਆਰਥੀਆਂ ਨੇ ਅੱਖਾਂ ਦਾਨ ਦਾ ਪ੍ਰਣ ਲਿਆ
ਜਲੰਧਰ: 26 ਦਸੰਬਰ 2016: (ਪੁਨਰਜੋਤ ਬਿਊਰੋ);  
ਡੀ. ਏ. ਵੀ. ਕਾਲਜ ਜਲੰਧਰ ਦੇ ਐਨ. ਐਸ. ਐਸ. ਦੇ ਵਲੰਟੀਅਰ ਵਲੋਂ ਪ੍ਰੋਫੈਸਰ ਐਸ. ਕੇ. ਮਿੱਡਾ ਦੀ ਅਗਵਾਈ ਵਿੱਚ 7 ਦਿਨਾਂ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਸਮਾਜ ਸੇਵਾ ਲਈ ਵੀ ਪ੍ਰੇਰਿਆ ਜਾਂਦਾ ਹੈ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਇਸ ਕੈਂਪ ਦੋਰਾਨ ਵਿਦਿਆਰਥੀਆਂ ਨਾਲ ਅੱਖਾਂ ਦਾਨ - ਮਹਾਂ ਦਾਨ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜਿੰਦਗੀ ਵਿੱਚ ਸਫਲ ਇਨਸਾਨ ਬਣਨ ਦੇ ਨਾਲ ਨਾਲ ਚੰਗਾ ਇਨਸਾਨ ਬਣਨਾ ਵੀ ਬਹੁਤ ਜਰੂਰੀ ਹੈ। ਆਪਣੇ ਪਰਿਵਾਰ ਨੂੰ ਪਾਲਣਾ ਸਾਡਾ ਫਰਜ ਹੈ ਅਤੇ ਮਨੁੱਖਤਾ ਦੀ ਸੇਵਾ ਸਾਡਾ ਸੱਚਾ ਸੁੱਚਾ ਧਰਮ ਹੈ। ਵਿਦਿਆਰਥੀਆਂ ਨੇ ਪੁਨਰਜੋਤ ਨਾਲ ਮਿਲ ਕੇ ਇਸ ਵਲੋਂ ਸ਼ੁਰੂ ਕੀਤੇ ਮਿਸ਼ਨ ਰੋਸ਼ਨੀ ਵਿੱਚ ਸੇਵਾ ਕਰਨ ਦੀ ਬਹੁਤ ਦਿਲਚਸਪੀ ਦਿਖਾਈ ਅਤੇ 100 ਵਲੰਟੀਅਰਾਂ ਨੇ ਅੱਖਾਂ ਦਾਨ ਦਾ ਪ੍ਰਣ ਲਿਆ। ਇਸ ਮੋਕੇ ਤੇ ਪੁਨਰਜੋਤ ਦੇ ਕੋ-ਆਰਡੀਨੇਟਰ ਰਾਜ ਕੁਮਾਰ ਚੁੰਬਰ, ਮੁਸਕਾਨ ਮਹਿਰਾ ਅਤੇ ਡੋਲੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਨੇ ਪ੍ਰੋਫੈਸਰ ਮਿੱਡਾ ਜੀ ਕੈਂਪ ਵਿੱਚ ਭਾਗ ਲੈ ਰਹੇ ਸਾਰੇ ਵਿਦਿਆਰਥੀਆਂ ਅਤੇ ਡੀ. ਏ. ਵੀ. ਕਾਲਜ ਦੀ ਮੈਨੇਜਮੈਂਟ ਦੀ ਇਸ ਵਿਸ਼ੇਸ਼ ਜਾਗਰੂਕਤਾ ਕੈਂਪ ਲਾਉਣ ਲਈ ਸ਼ਲਾਘਾ ਕੀਤੀ।


ਪੁਨਰਜੋਤ ਪਰਿਵਾਰ ਨੇ ਵਿਕਲਾਂਗ ਸਕੂਲ ਅਤੇ ਸੇਵਾ ਕੇਂਦਰ ਵਿੱਚ ਮਨਾਈ ਕ੍ਰਿਸਮਸ

Mon, Dec 26, 2016 at 5:59 PM
ਫਤਿਹ ਬਲੱਡ ਸੇਵਾ ਅਤੇ ਗੁਰਾਇਆ ਬਲੱਡ ਸੇਵਾ ਨੇ ਦਿੱਤਾ ਪੂਰਾ ਸਹਿਯੋਗ
ਕਪੂਰਥਲਾ//ਲੁਧਿਆਣਾ: (ਪੁਨਰਜੋਤ ਬਿਊਰੋ):
ਪੁਨਰਜੋਤ ਦੇ ਡਾਇਰੈਕਟਰ ਡਾਕਟਰ ਰਮੇਸ਼ ਅਤੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਅਗਵਾਈ ਵਿੱਚ ਪੁਨਰਜੋਤ ਟੀਮ ਨੇ ਗੁਰੂ ਜਯੋਤੀ ਚੈਰੀਟੇਬਲ ਸੁਸਾਇਟੀ ਫਾਰ ਹੈਂਡੀਕੈਪਡ ਚਿਲਡਰਨ ਸਕੂਲ ਅਤੇ ਮਨੁੱਖਤਾ ਦੀ ਸੇਵਾ ਕੇਂਦਰ ਲੁਧਿਆਣਾ ਵਿੱਚ ਰਹਿ ਰਹੇ ਲੋਕਾਂ ਨਾਲ ਮਿਲ ਕੇ ਕ੍ਰਿਸਮਸ ਦੀ ਖੁਸ਼ੀ ਮਨਾਈ। ਧਰਮ ਭਾਂਵੇ ਕੋਈ ਵੀ ਹੋਵੇ ਰੱਬ ਸਭ ਦਾ ਸਾਂਝਾ ਹੈ ਅਤੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਕ੍ਰਿਸਮਸ ਦੇ ਮੋਕੇ ਸਕੂਲ ਦੇ ਬੱਚਿਆਂ ਨੂੰ ਰਾਸ਼ਨ, ਕਿਤਾਬਾਂ, ਚਾਕਲੇਟ ਸਟੇਸ਼ਨਰੀ ਅਤੇ ਗਰਮ ਕੰਬਲ ਵੰਡ ਕੇ ਫਤਿਹ ਬਲੱਡ ਸੇਵਾ ਅਤੇ ਗੁਰਾਇਆ ਬਲੱਡ ਸੇਵਾ ਦੇ ਕੋ-ਆਰਡੀਨੇਟਰਾਂ ਨੇ ਭੰਗੜਾ ਵੀ ਪਾਇਆ। ਮਨੁੱਖਤਾ ਦੀ ਸੇਵਾ ਕੇਂਦਰ ਵਿੱਚ ਅੱਖਾਂ ਦੇ ਰਹਿ ਰਹੇ ਮਰੀਜ਼ਾਂ ਦੇ ਅਪ੍ਰੇਸ਼ਨ ਅਤੇ ਚੈੱਕ ਅੱਪ ਲਈ ਡਾਕਟਰ ਰਮੇਸ਼ ਜੀ ਦੇ ਅੱਖਾਂ ਦੇ ਹਸਪਤਾਲ ਵਿੱਚ ਪੁਨਰਜੋਤ ਵਲੋਂ ਮੁਫਤ ਇਲਾਜ ਕਰਵਾਉਣ ਲਈ ਪ੍ਰਬੰਧ ਕੀਤਾ ਗਿਆ। ਪੁਨਰਜੋਤ ਦੇ ਕੋ-ਆਰਡੀਨੇਟਰਾਂ ਨੇ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਨਾਲ ਇੱਥੇ ਕ੍ਰਿਸਮਸ ਮਨਾਉਣ ਦਾ ਪ੍ਰਬੰਧ ਇਸ ਲਈ ਕੀਤਾ ਸੀ ਤਾਂ ਜੋ ਆਉਣ ਵਾਲੀ ਪੀੜੀ ਵਿੱਚ ਸੇਵਾ ਦੀ ਭਾਵਨਾ ਜਾਗੇ ਅਤੇ ਬੱਚੇ ਵੀ ਰੱਬ ਦੀਆਂ ਮਿਲੀਆਂ ਦਾਤਾਂ ਦਾ ਸ਼ੁਕਰ ਕਰਨ ਅਤੇ ਸਮਾਜ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਚੰਗੇ ਇਨਸਾਨ ਬਣਨ। ਪੁਨਰਜੋਤ ਤੋਂ ਗਾਇਕ ਪ੍ਰਿੰਸ ਚੱਡਾ ਨੇ ਗੀਤਾਂ ਨਾਲ ਰੰਗ ਬੰਨਿਆ।ਫਤਿਹ ਬਲੱਡ ਸੇਵਾ ਤੋਂ ਜਵਾਲਾ ਵਰਮਾ, ਵਿਸ਼ਾਲ ਅਰੋੜਾ ਅਤੇ ਪੁਨਰਜੋਤ ਤੋਂ ਰਾਜ ਕੁਮਾਰ, ਸੰਦੀਪ ਬੱਧਣ, ਕਮਲ, ਹਿਤੇਸ਼, ਡੋਲੀ, ਪ੍ਰਿਆ, ਤਾਨੀਆ, ਕੋਮਲ, ਮੁਸਕਾਨ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
     

Sunday, December 18, 2016

ਪੁਨਰਜੋਤ ਅੰਦੋਲਨ ਦੀਆਂ ਸਰਗਰਮੀਆਂ ਵਿੱਚ ਤੇਜ਼ੀ

Sat, Dec 17, 2016 at 5:44 PM
ਡੀ. ਸੀ. ਕਪੂਰਥਲਾ ਨਾਲ ਮਿਸ਼ਨ ਰੋਸ਼ਨੀ ਦੀ ਸਫਲਤਾ ਤੇ ਵਿਚਾਰ
ਕਪੂਰਥਲਾ: 17 ਦਸੰਬਰ 2016: (ਪੁਨਰਜੋਤ ਬਿਊਰੋ); 
ਮਾਨਯੋਗ ਸ੍ਰ: ਗੁਰਲਵਲੀਨ ਸਿੰਘ ਸਿੱਧੂ ਡੀ. ਸੀ. ਕਪੂਰਥਲਾ ਨੂੰ ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਸ਼੍ਰੀ ਅਸ਼ੋਕ ਮਹਿਰਾ ਜੀ ਨੇ ਮਿਸ਼ਨ ਰੋਸ਼ਨੀ ਅਧੀਨ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਅੱਖਾਂ ਦਾਨ, ਅੰਗਦਾਨ ਅਤੇ ਖੂਨ-ਦਾਨ ਦੀ ਜਾਗਰੂਕਤਾ ਮੁਹਿੰਮ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਸਾਲ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਸਰਕਾਰ ਅਤੇ ਡੀ. ਸੀ. ਸ਼ਾਹਿਬ ਦੀ ਸ਼ਾਮੂਲੀਅਤ ਲਈ ਵੀ ਬੇਨਤੀ ਕੀਤੀ।
ਪੁਨਰਜੋਤ ਵਲੋਂ ਪੰਜਾਬ ਨੂੰ ਪੁਤਲੀਆਂ ਦੀ ਬਿਮਾਰੀ ਨਾਲ ਹੋਈ ਨੇਤਰਹੀਣਤਾਂ ਤੋਂ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਅਧੀਨ ਲੱਖਾਂ ਲੋਕਾਂ ਨੂੰ ਅੱਖਾਂ ਦਾਨ - ਮਹਾਂ ਦਾਨ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਵੀ ਇਸ ਲਹਿਰ ਵਿੱਚ ਹਿੱਸਾ ਪਾਉਣ ਲਈ ਅੱਖਾਂ ਦਾਨ ਦੇ ਪ੍ਰਣ ਪੱਤਰ ਭਰਨੇ ਸ਼ੁਰੂ ਕੀਤੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਮਰਨ ਤੋਂ ਬਾਅਦ ਅੱਖਾਂ ਦਾਨ ਕਰਵਾਉਣੀਆ ਸ਼ੁਰੂ ਕੀਤੀਆਂ ਹਨ। ਸਾਡੀਆਂ ਅੱਖਾਂ ਮਰਨ ਤੋਂ ਬਾਅਦ 6-8 ਘੰਟੇ ਤੱਕ ਜੀਂਦੀਆਂ ਹੁੰਦੀਆਂ ਹਨ ਜੇਕਰ ਇਹਨਾਂ ਨੂੰ ਸਾੜਨ ਦੀ ਬਜਾਇ ਸਮੇਂ ਸਿਰ ਦਾਨ ਕਰਵਾ ਦਿੱਤਾ ਜਾਵੇ ਤਾਂ ਪੁਤਲੀਆਂ ਦੀ ਬੀਮਾਰੀ ਦੇ ਦੋ ਨੇਤਰਹੀਣਾਂ ਨੂੰ ਰੋਸ਼ਨੀ ਮਿਲ ਸਕਦੀ ਹੈ। ਡੀ. ਸੀ. ਸ਼ਾਹਿਬ ਨੇ ਇਸ ਮਿਸ਼ਨ ਦੀ ਸ਼ਲਾਘਾ ਕਰਦਅਿਾਂ ਆਪਣੇ ਸਹਿਯੋਗ ਦਾ ਪੂਰਾ ਭਰੋਸਾ ਦਿੱਤਾ।