Featured Post

ਹੁਣ ਤੁਹਾਡੇ ਸਭਨਾਂ ਲਈ ਪੁਨਰਜੋਤ ਆਨਲਾਈਨ ਵੀ ਸ਼ੁਰੂ

ਮਨਸੂਰਾਂ ਵਿੱਚ ਦੁਸਹਿਰੇ ਦੇ ਮੇਲੇ ਮੌਕੇ ਉੱਠੀ ਸੀ ਜ਼ੋਰਦਾਰ ਮੰਗ   ਲੁਧਿਆਣਾ : 16  ਅਕਤੂਬਰ 2016: ( ਪੁਨਰਜੋਤ ਗੁਲਦਸਤਾ ਟੀਮ ):  ਲਓ ਜੀ ਉਡੀਕ ਦੀਆਂ ਘੜੀਆਂ ...

Saturday, October 22, 2016

ਸਿਵਲ ਹਸਪਤਾਲ ਫਗਵਾੜਾ ਵਲੋਂ ਸ਼ਹਿਰ ਵਿੱਚ ਖੂਨਦਾਨ ਜਾਗਰੂਕਤਾ ਰੈਲੀ

ਪੁਨਰਜੋਤ ਅਤੇ ਪਰਿਆਸ ਵਲੋਂ ਵਾਤਾਵਰਣ ਅਨੁਕੂਲ ਦੀਵਾਲੀ ਦਾ ਸੁਨੇਹਾ
ਫਗਵਾੜਾ: 22 ਅਕਤੂਬਰ 2016: (ਪੁਨਰਜੋਤ ਗੁਲਦਸਤਾ ਟੀਮ):
ਸਿਵਲ ਹਸਪਤਾਲ ਫਗਵਾੜਾ ਤੋਂ ਡਾਕਟਰ ਜੋਗਿੰਦਰ ਸਿੰਘ ਐਸ. ਐਮ. ਓ. ਅਤੇ ਡਾਕਟਰ ਮੀਨੂੰ ਟੰਡਨ ਦੀ ਅਗਵਾਈ ਵਿੱਚ ਖੂਨਦਾਨ ਦੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸਿਵਲ ਹਸਪਤਾਲ ਦੇ ਸਟਾਫ ਦੇ ਨਾਲ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਰੈਲੀ ਸਿਵਲ ਹਸਪਤਾਲ ਤੋਂ ਸ਼ੁਰੂ ਹੁੰਦੀ ਸ਼ਹਿਰ ਦੇ ਵੱਖ ਵੱਖ ਭਾਗਾਂ ਤੋ ਹੁੰਦੀ ਹੋਈ ਜੈਨ ਮਾਡਲ ਸਕੂਲ ਸਕੀਮ 3 ਵਿੱਚ ਪਹੁੰਚੀ। ਜਿੱਥੇ ਖੂਨ ਦਾਨ ਦੀ ਪ੍ਰੇਰਨਾ ਲਈ ਇੱਕ ਸੈਮੀਨਾਰ ਕੀਤਾ ਗਿਆ। ਵਿਦਿਆਰਥੀਆਂ ਨੂੰ ਖੂਨ ਦਾਨ ਦਾ ਸੁਨੇਹਾ ਸਮਾਜ ਵਿੱਚ ਪਹੁੰਚਾਉਣ ਦੇ ਨਾਲ ਨਾਲ ਖੂਨ ਦਾਨ ਅਤੇ ਅੰਗ ਦਾਨ ਦੀ ਸੇਵਾ ਵਿੱਚ ਲੱਗੀਆਂ ਸੰਸਥਾਵਾਂ ਦਾ ਸਿਵਲ ਹਸਪਤਾਲ ਵਲੋਂ ਸਨਮਾਨ ਵੀ ਕੀਤਾ ਗਿਆ।
ਰੈਲੀ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਪੁਨਰਜੋਤ, ਪਰਿਆਸ ਸੁਸਾਇਟੀ ਵਲੋਂ ਖੂਨ ਦਾਨ ਦੇ ਨਾਲ ਅੰਗ ਦਾਨ ਅਤੇ ਅੱਖਾਂ ਦਾਨ ਕਰਨ ਲਈ ਵੀ ਲੋਕਾਂ ਨੂੰ ਪ੍ਰੇਰਿਆ ਗਿਆ। ਪੁਨਰਜੋਤ ਅਤੇ ਪਰਿਆਸ ਸੰਸਥਾ ਵਲੋਂ ਲੋਕਾਂ ਨੂੰ ਵਾਤਾਵਰਣ ਅਨੁਕੂਲ, ਸੁਰੱਖਿਅਤ ਅਤੇ ਸਾਦੀ ਦਿਵਾਲੀ ਮਨਾਉਣ ਦਾ ਸੁਨੇਹਾ ਗਰੀਟਿੰਗ ਕਾਰਡ ਵੰਡ ਕੇ ਦਿੱੱਤਾ ਗਿਆ। ਇਸ ਮੋਕੇ ਦੋਨੋ ਸੁਸਾਇਟੀਆਂ ਵਲੋਂ ਹਸਪਤਾਲ ਵਿੱਚ ਦਾਖਿਲ 100 ਦੇ ਲਗਭਗ ਮਰੀਜਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਵਾਲੇ ਕਾਰਡ ਅਤੇ ਫਰੂਟ ਦੇ ਗਿਫਟ ਬੈਗ ਵੀ ਦਿੱਤੇ ਗਏ। ਰੈਲੀ ਵਿੱਚ ਸਕੂਲ ਵਿਦਿਆਰਥੀਆਂ ਅਤੇ ਸੰਸਥਾ ਦੇ ਕੋ-ਆਰਡੀਨੇਟਰ ਵਲੋਂ ਸਲੋਗਨ ਦੇ ਨਾਲ ਪੈਦਲ ਤੁਰ ਕੇ ਜਾਗਰੂਕਤਾ ਕੀਤੀ ਗਈ । ਇਸ ਮੋਕੇ ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਅਤੇ ਪੂਰੀ ਟੀਮ, ਪਰਿਆਸ ਦੇ ਸ਼ਕਤੀ ਮਹਿੰਦਰੂ ਜੀ ਅਤੇ ਟੀਮ, ਹਿੰਦੋਸਤਾਨ ਬਲੱਡ ਬੈਂਕ ਫਗਵਾੜਾ, ਮਲਕੀਅਤ ਸਿੰਘ ਰਘਬੋਤਰਾ ਜੀ ਬਲੱਡ ਬੈਂਕ ਫਗਵਾੜਾ, ਪ੍ਰਧਾਨ ਸਮੇਤ ਬਹੁਤ ਸਾਰੇ ਨੋਜਵਾਨ ਅਤੇ ਐਸ. ਐਮ. ਜੈਨ ਸਭਾ ਦੇ ਸਕੂਲ, ਸਟਾਫ ਅਤੇ ਵਿਦਿਆਰਥੀਆਂ ਨੇ ਬੈਂਡ ਅਤੇ ਐਨ. ਸੀ. ਸੀ.  ਕੈਡਿਟਾਂ ਨਾਲ ਰੈਲੀ ਵਿੱਚ ਭਾਗ ਲਿਆ। 

No comments:

Post a Comment