ਕੈਨੇਡਾ ਤੋਂ ਆਏ ਸੁੱਖੀ ਬਾਠ ਵੀ ਉਚੇਚੇ ਤੌਰ ਤੇ ਪੁੱਜੇ
ਪੀਜੀਆਈ ਚੰਡੀਗੜ੍ਹ ਵਿੱਚ ਅੱਜ ਕੁਝ ਅਲਗ ਕਿਸਮ ਦੀ ਚਹਿਲ ਪਹਿਲ ਸੀ। ਆਪਣਾ ਜਾਂ ਰਿਸ਼ਤੇਦਾਰਾਂ ਦਾ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਤੋਂ ਵੱਖਰੀ ਕਿਸਮ ਦੇ ਲੋਕ ਵੀ ਸਨ ਅੱਜ ਪੀਜੀਆਈ ਵਿੱਚ। ਡਾਕਟਰੀ ਖੋਜ ਖੇਤਰ ਨਾਲ ਜੁੜੇ ਮਾਹਰਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਅੱਜ ਸਾਹਿਤਕ ਰੰਗ ਵਾਲੀਆਂ ਸ਼ਖਸੀਅਤਾਂ ਵੀ ਪੀਜੀਆਈ ਵਿੱਚ ਮੌਜੂਦ ਸਨ। ਲੁਧਿਆਣਾ ਤੋਂ ਪੁਨਰਜੋਤ ਗੁਲਦਸਤਾ ਮੈਗਜ਼ੀਨ ਦੇ ਪੁੱਖ ਸੰਪਾਦਕ ਡਾਕਰ ਰਮੇਸ਼ ਮਹਿਤਾ ਅਤੇ ਉਹਨਾਂ ਦੇ ਸੰਗੀ ਸਾਥੀ ਅੱਜ ਪੀਜੀਆਈ ਵਿੱਚ ਵਿਸ਼ੇਸ਼ ਮਹਿਮਾਨ ਸਨ। ਕੈਨੇਡਾ ਤੋਂ ਆਏ ਸੁੱਖੀ ਬਾਠ ਆਪਣੀ ਟੀਮ ਸਮੇਤ ਉਚੇਚਾ ਸਮਾਂ ਕੱਢ ਕੇ ਪੀਜੀਆਈ ਪੁਜੇ ਸਨ। ਇਥੇ ਇੱਕ ਸਾਦਾ ਜਿਹਾ ਸਮਾਗਮ ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ। ਪੰਜਾਬ ਸਕਰੀਨ ਦੀ ਟੀਮ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੀ। More Pics on Facebook
ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਨੂੰ ਅੱਜ ਪੁਨਰਜੋਤ ਕੌਮਾਂਤਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਐਵਾਰਡ ਲੁਧਿਆਣਾ ਦੀ ਗੈਰ-ਸਰਕਾਰੀ ਸੰਸਥਾ ਪੁਨਰਜੋਤ ਵੱਲੋਂ ਦਿੱਤਾ ਗਿਆ। ਇਕ ਸਾਦੇ ਜਿਹੇ ਪਾਰ ਯਾਦਗਾਰੀ ਸਮਾਗਮ ਵਿਚ ਸਿਹਤ ਸਿੱਖਿਆ ਸਬੰਧੀ ਮਾਸਿਕ ਮੈਗਜ਼ੀਨ ‘ਪੁਨਰਜੋਤ ਗੁਲਦਸਤਾ’ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ ਜਿਹੜਾ ਇਸ ਵਾਰ ਡਾਕਟਰ ਜਗਤ ਰਾਮ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਸੀ। ਸਮਾਗਮ ਦੇ ਮੁੱਖ ਮਹਿਮਾਨ ਡਾ. ਰਮੇਸ਼ ਕੁਮਾਰ ਨੇ ਡਾਕਟਰ ਜਗਤ ਰਾਮ ਵੱਲੋਂ ਨੇਤਰ ਵਿਗਿਆਨ ਦੇ ਖੇਤਰ ਵਿਚ ਨਿਭਾਈਆਂ ਬਿਹਤਰੀਨ ਸੇਵਾਵਾਂ ਦੀ ਸ਼ਲਾਘਾ ਕੀਤੀ। ਡਾਇਰੈਟਕਟਰ ਦੇ ਦਫ਼ਤਰ ਵਿਚ ਕਰਵਾਏ ਗਏ ਸਮਾਗਮ ਵਿਚ ਹੋਰਨਾਂ ਨੇਤਰ ਮਾਹਿਰਾਂ ਤੋਂ ਇਲਾਵਾ ਪੰਜਾਬ ਭਵਨ ਕੈਨੇਡਾ ਵੈਨਕੂਵਰ ਦੇ ਬਾਨੀ ਸੁੱਖੀ ਬਾਠ ਵੀ ਹਾਜ਼ਰ ਸਨ। ਸੁਖਕੀ ਬੈਠ ਹੁਰਾਂ ਨੇ ਇਸ ਮੌਕੇ ਡਾਕਟਰ ਜਗਤ ਰਾਮ ਅਤੇ ਡਾਕਟਰ ਰਮੇਸ਼ ਵੱਲੋਂ ਇਸ ਖੇਤਰ ਵਿੱਚ ਘਾਲਿ ਘਾਲਣਾ ਬਾਰੇ ਬਹੁਤ ਹੀ ਥੋਹੜੇ ਜਿਹੇ ਸ਼ਬਦਾਂ ਵਿੱਚ ਬਹੁਤ ਕੁਝ ਦੱਸਿਆ। ਇਸ ਵੇਰਵੇ ਨੂੰ ਸੁਣ ਕੇ ਹਰ ਦਿਲ ਵਿੱਚ ਇਹਨਾਂ ਸ਼ਖਸੀਅਤਾਂ ਲਈ ਸਲਾਮ ਦੀ ਭਾਵਨਾ ਪੈਦਾ ਹੁੰਦੀ ਸੀ। More Pics on Facebook
ਪੁਨਰਜੋਤ ਅੰਦੋਲਨ ਨਾਲ ਇੱਕ ਜਨੂੰਨ ਵਾਂਗ ਜੁੜੇ ਹੋਏ ਅਸ਼ੋਕ ਮਹਿਰਾ ਵੀ ਇਸ ਸਮਾਗਮ ਵਿੱਚ ਫਗਵਾੜਾ ਤੋਂ ਉਚੇਚੇ ਤੌਰ ਤੇ ਪੁੱਜੇ। ਜਨਾਬ ਅਸ਼ੋਕ ਮਹਿਰਾ ਨੇ ਆਪਣੇ ਕਲਾਤਮਕ ਅੰਦਾਜ਼ ਨਾਲ ਜਿੱਥੇ ਪੁਨਰਜੋਤ ਅੰਦੋਲਨ ਦੇ ਇਤਿਹਾਸ ਅਤੇ ਇਸਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਉੱਥੇ ਡਾਕਟਰ ਜਗਤ ਰਾਮ ਹੁਰਾਂ ਸਮਰਪਿਤ ਸ਼ਖ਼ਸੀਅਤ ਬਾਰੇ ਵੀ ਦੱਸਿਆ। ਉਹਨਾਂ ਯਾਦ ਕਰਾਇਆ ਕਿ ਕਿਸ ਤਰਾਂ ਡਾਕਟਰ ਜਗਤ ਰਾਮ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ ਦਿਨ ਰਾਤ ਇੱਕ ਕਰਦੇ ਰਹੇ। ਇਹ ਸਨਮਾਨ ਰਸਮੀ ਸਨਮਾਨਾਂ ਤੋਂ ਬਿਲਕੁਲ ਹਟ ਕੇ ਬਿਲਕੁਲ ਸਹੀ ਸ਼ਖ਼ਸੀਅਤ ਲਈ ਕੀਤਾ ਗਿਆ ਸਨਮਾਨ ਸੀ। ਦੂਜਿਆਂ ਦੇ ਹਨੇਰਿਆਂ ਨੂੰ ਦੂਰ ਕਰਕੇ ਦੂਜਿਆਂ ਦੀ ਜ਼ਿੰਦਗੀ ਰੁਸ਼ਨਾਉਣ ਵਾਲਿਆਂ ਸ਼ਖ਼ਸੀਅਤਾਂ ਇਸ ਛੋਟੇ ਜਿਹੇ ਪਰ ਖਾਸ ਸਮਾਗਮ ਵਿੱਚ ਮੌਜੂਦ ਸਨ। ਇਹ ਸਮਾਗਮ ਸਮਾਜ ਦੀ ਇੱਕ ਬਹੁਤ ਵੱਡੀ ਸਮੱਸਿਆ ਵੱਲ ਧਿਆਨ ਦੁਆਉਣ ਦਾ ਇੱਕ ਮਹੱਤਵਪੂਰਨ ਉਪਰਾਲਾ ਸੀ। ਪੀਜੀਆਈ ਵੱਲੋਂ ਜਿਸ ਤਰਾਂ ਇਸ ਅੰਦੋਲਨ ਨਾਲ ਜੁੜੀ ਟੀਮ ਨੂੰ ਜਿਸ ਗਰਮਜ਼ੋਸ਼ੀ ਨਾਲ ਜੀਅ ਆਇਆਂ ਆਖਿਆ ਗਿਆ ਉਸ ਨਾਲ ਇਸ ਅੰਦੋਲਨ ਨੂੰ ਇੱਕ ਨਵੀਂ ਸ਼ਕਤੀ ਮਿਲੀ ਹੈ। ਇਸ ਪ੍ਰੇਰਨਾ ਨਾਲ ਇਸ ਟੀਮ ਦੇ ਮੈਂਬਰਾਂ ਦਾ ਮਨੋਬਲ ਵੀ ਹੋਰ ਮਜ਼ਬੂਤ ਹੋਇਆ। ਸਮਾਜ ਵਿੱਚੋਂ ਅੱਖਾਂ ਵਾਲੇ ਹਨੇਰੇ ਦੇ ਮੁਕੰਮਲ ਖਾਤਮੇ ਲਈ ਮਜ਼ਬੂਤ ਟੀਮਾਂ ਦੀ ਲੋੜ ਵੀ ਬਹੁਤ ਜ਼ਿਆਦਾ ਹੈ।
ਇਸ ਮੌਕੇ ਉਹਨਾਂ ਲੋਕਾਂ ਦੀਆਂ ਗੱਲਾਂ ਉਚੇਚੇ ਤੌਰ ਤੇ ਹੋਈਆਂ ਜਿਹਨਾਂ ਦੀ ਜ਼ਿੰਦਗੀ ਅੱਖਾਂ ਦੀ ਰੌਸ਼ਨੀ ਪਰਤਣ ਮਗਰੋਂ ਬਿਲਕੁਲ ਹੀ ਬਦਲ ਗਈ ਅਤ ਇਹ ਸਭ ਕੁਝ ਸੰਭਵ ਹੋ ਸਕਿਆ ਡਾਕਟਰ ਜਗਤ ਰਾਮ ਅਤੇ ਡਾਕਟਰ ਰਮੇਸ਼ ਵਰਗੀਆਂ ਪ੍ਰਤੀਬੱਧ ਸ਼ਖਸੀਅਤਾਂ ਕਰਕੇ। ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਨਿਜੀ ਆਰਾਮ ਦਾ ਸਮਾਂ ਕੱਟ ਕੇ ਜਿਸ ਤਰਾਂ ਇਹਨਾਂ ਨੇ ਹੋਰਨਾਂ ਦੀ ਦੁਨੀਆ ਰੌਹਨ ਕੀਤੀ ਉਹ ਆਪਣੀ ਮਿਸਾਲ ਆਪ ਹੈ। ਪੁਨਰਜੋਤ ਅੰਦੋਲਨ ਨਾਲ ਜੁੜੇ ਹੋਏ ਅਸ਼ੋਕ ਮਹਿਰਾ ਨੇ ਤੱਥਾਂ ਨੂੰ ਨਜ਼ਰ ਅੰਦਾਜ਼ ਕੀਤੇ ਬਿਨਾ ਬਹੁਤ ਹੀ ਜਜ਼ਬਾਤੀ ਸ਼ਬਦਾਂ ਵਿੱਚ ਇਸ ਸਮੱਸਿਆ ਬਾਰੇ ਵੀ ਦੱਸਿਆ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਮਰਪਿਤ ਪੁਨਰਜੋਤ ਅੰਦੋਲਨ ਦੀਆਂ ਪ੍ਰਾਪਤੀਆਂ ਬਾਰੇ ਵੀ। ਉਹਨਾਂ ਸਾਰਿਆਂ ਦੇ ਸਾਹਮਣੇ ਵਾਅਦਾ ਕੀਤਾ ਕਿ ਇਸ ਅੰਦੋਲਨ ਨਾਲ ਜੁੜੀ ਸਾਡੀ ਟੀਮ ਇਸ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵੇਗੀ। ਸਮਾਗਮ ਭਾਵੇਂ ਅੱਖਾਂ ਦੀ ਰੌਸ਼ਨੀ ਨਾਲ ਜੁੜੇ ਅੰਦੋਲਨ ਅਤੇ ਇਸ ਨਾਲ ਸਬੰਧਿਤ ਸ਼ਖਸੀਅਤਾਂ ਬਾਰੇ ਹੀ ਸੀ ਪਰ ਫਿਰ ਇਸ ਸਮਾਗਮ 'ਚ ਹੋਇਆ ਵਿਚਾਰ ਵਟਾਂਦਰਾ ਦਿਲ ਅਤੇ ਦਿਮਾਗ ਦੀਆਂ ਅੱਖਾਂ ਖੋਹਲਣ ਵਾਲਾ ਵੀ ਸੀ। ਅਸ਼ੋਕ ਮਹਿਰਾ ਨੇ ਬੜੇ ਹੀ ਦਿਲ ਟੁੰਬਵੇਂ ਅੰਦਾਜ਼ ਨਾਲ ਦੱਸਿਆ ਕਿ ਕਿਵੇਂ ਬੜੀਆਂ ਔਖੀਆਂ ਹਾਲਤਾਂ ਵਿੱਚ ਪੁਨਰਜੋਤ ਟੀਮ ਨੇ ਡਾਕਟਰ ਜਗਤ ਰਾਮ ਹੁਰਾਂ ਦੀ ਪ੍ਰੇਰਨਾ ਨਾਲ ਅਸੰਭਵ ਨੂੰ ਸੰਭਵ ਬਣਾਇਆ।
More Pics on Facebook
More Pics on Facebook
ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਹੁਰਾਂ ਨੇ ਵੀ ਇਸ ਮੌਕੇ ਯਕੀਨ ਦੁਆਇਆ ਕਿ ਉਹ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣਗੇ ਤਾਂ ਕਿ ਅੰਨ੍ਹੇਪਣ ਦੇ ਮੁਕੰਮਲ ਖਾਤਮੇ ਦਾ ਸੁਪਨਾ ਸਾਕਾਰ ਹੋ ਸਕੇ। ਅੱਖਾਂ ਦੋ ਰੌਸ਼ਨੀ ਵੱਧ ਤੋਂ ਵੱਧ ਤੋਂ ਲੋਕਾਂ ਤੱਕ ਪਹੁੰਚੇ। ਉਹਨਾਂ ਡਾਕਟਰ ਰਮੇਸ਼ ਮਹਿਤਾ ਦੀ ਘਾਲਣਾ ਬਾਰੇ ਵੀ ਕਾਫੀ ਕੁਝ ਦੱਸਿਆ ਅਤੇ ਪੁਨਰਜੋਤ ਅੰਦੋਲਨ ਦੀ ਹਾਰਦਿਕ ਪ੍ਰਸੰਸਾ ਕੀਤੀ।
More Pics on Facebook
More Pics on Facebook
No comments:
Post a Comment