ਸਨਮਾਨ ਕੀਤਾ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ
ਲੁਧਿਆਣਾ: 18 ਨਵੰਬਰ 2016: (ਅਸ਼ੋਕ ਮਹਿਰਾ//ਰਛਪਾਲ ਰਿਸ਼ੀ//ਪੁਨਰਜੋਤ ਟੀਮ):
ਅੱਜਕਲ੍ਹ ਦਾ ਯੁਗ ਪੈਸੇ ਦਾ ਯੁਗ ਹੈ। ਬਾਪ ਬੜਾ ਨ ਭਈਆ-ਸਬਸੇ ਬੜਾ ਰੁਪਈਆ ਕਦਮ ਕਦਮ ਉੱਤੇ ਪ੍ਰਤੀਤ ਹੁੰਦੀ ਹੈ। ਇਸ ਹਕੀਕਤ ਦੇ ਬਾਵਜੂਦ ਚੰਗੇ ਸੰਸਕਾਰਾਂ ਅਤੇ ਰੱਬੀ ਕਿਰਪਾ ਸਦਕਾ ਕੁਝ ਲੋਕ ਅੱਜ ਵੀ ਮੌਜੂਦ ਹਨ ਜਿਹੜੇ ਪੈਸੇ ਨੂੰ ਨਹੀਂ ਇਨਸਾਨੀਅਤ ਨੂੰ। ਅਜਿਹੇ ਲੋਕ ਜਦੋਂ ਲੋਕਾਂ ਸਾਹਮਣੇ ਆਉਂਦੇ ਹਨ ਤਾਂ ਸੱਚਮੁੱਚ ਬੜੀ ਖੁਸ਼ੀ ਹੁੰਦੀ ਹੈ।
ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਇਸਦੇ ਨਾਲ ਨਾਲ ਵਿਕਸਿਤ ਹੋ ਰਹੀ ਕਾਰੋਬਾਰੀ ਮੁਨਾਫ਼ੇ ਦੀ ਸੋਚ ਦੇ ਇਸ ਯੁਗ ਵਿੱਚ ਵੀ ਕੋਈ ਵਿਅਕਤੀ ਨਫ਼ੇ ਨੁਕਸਾਨ ਤੋਂ ਉੱਪਰ ਉੱਠ ਕੇ ਕੰਮ ਕਰੇ ਅਜਿਹਾ ਸੰਭਵ ਨਹੀਂ ਲੱਗਦਾ ਪਰ ਜ਼ੀ ਪੰਜਾਬੀ ਨੇ ਕੁਝ ਅਜਿਹੇ ਡਾਕਟਰ ਲੱਭੇ ਹਨ ਜਿਹਨਾਂ ਨੇ ਸਿਰਫ ਨਰ ਸੇਵਾ ਨੂੰ ਨਰੈਣ ਸੇਵਾ ਸਮਝਿਆ ਅਤੇ ਆਪਣੇ ਕਿੱਤੇ ਦੇ ਗਿਆਨ ਨਾਲ ਲੋਕਾਂ ਨੂੰ ਲਾਭ ਪਹੁੰਚਾਇਆ। ਅਜਿਹੇ ਡਾਕਟਰਾਂ ਨੂੰ ਸ਼ੁੱਕਰਵਾਰ 18 ਨਵੰਬਰ ਵਾਲੇ ਦਿਨ ਚੰਡੀਗੜ੍ਹ ਵਿੱਚ ਸਨਮਾਨਿਤ ਵੀ ਕੀਤਾ ਗਿਆ। ਰਾਜੀਵ ਗਾਂਧੀ ਆਈਟੀ ਪਾਰਕ ਵਿੱਚ ਸਥਿਤ ਹੋਟਲ ਦ ਲਲਿਤ ਵਿੱਚ ਢਾਈ ਤਿੰਨ ਘੰਟਿਆਂ ਦੇ ਇਸ ਲਾਈਵ ਸ਼ੋ ਵਿੱਚ ਬੜੇ ਗਿਣੇ ਚੁਣੇ ਮਹਿਮਾਨ ਬੁਲਾਏ ਗਏ ਸਨ। ਜ਼ੀ ਟੀਵੀ ਦੇ ਸਟਾਫ ਨੇ ਆਪਣੀ ਪ੍ਰੰਪਰਾ ਅਤੇ ਰਵਾਇਤ ਮੁਤਾਬਿਕ ਬੜੇ ਹੀ ਸਲੀਕੇ ਨਾਲ ਸਤਿ ਸ੍ਰੀ ਅਕਾਲ ਨਾਲ ਪ੍ਰੋਗਰਾਮ ਸ਼ੁਰੂ ਕੀਤਾ। ਜਿਹਨਾਂ ਚੁਣੇ ਗਏ ਡਾਕਰਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਚੋਣ ਕੁਝ ਕੁ ਦੇ ਪ੍ਰੋਫ਼ਾਈਲ ਵੀ ਰਿਪੋਰਟ ਕਰਦੇ ਵੱਜੋਂ ਦਿਖਾਏ ਗਏ। ਇਹਨਾਂ ਵਿੱਚ ਕੁਝ ਸਰਕਾਰੀ ਡਾਕਟਰ ਸਨ ਅਤੇ ਕੁਝ ਨਿਜੀ ਪ੍ਰੈਕਟਿਸ ਕਰਨ ਵਾਲੇ। ਸਨਮਾਨ ਲਈ ਸਿਰਫ ਇੱਕੋ ਗੱਲ ਦੇਖੀ ਗਈ ਕਿ ਉਹਨਾਂ ਨੇ ਆਮ ਲੋਕਾਂ ਦੇ ਭਲੇ ਲਈ ਕੀ ਕੀਤਾ। ਇਸ ਮੌਕੇ ਲੁਧਿਆਣਾ ਦੇ ਡਾਕਟਰ ਰਮੇਸ਼, ਅੰਮ੍ਰਿਤਸਰ ਦੇ ਡਾਕਟਰ ਸਤਨਾਮ ਸਿੰਘ ਗਿੱਲ, ਪਠਾਨਕੋਟ ਦੇ ਡਾਕਟਰ ਭੁਪਿੰਦਰ ਸਿੰਘ, ਤਲਵੰਡੀ ਸਾਬੋ ਦੀ ਡਾਕਟਰ ਸੋਨੀਆ ਗੁਪਤਾ ਅਤੇ ਮੋਹਾਲੀ ਦੀ ਡਾਕਟਰ ਬਲਦੀਪ ਕੌਰ ਵੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਉਚੇਚੇ ਤੌਰ ਤੇ ਪੁੱਜੇ ਅਤੇ ਪ੍ਰੋਗਰਾਮ ਦੇ ਖਤਮ ਹੋਣ ਤੀਕਰ ਉੱਥੇ ਮੌਜੂਦ ਰਹੇ। ਉਹਨਾਂ ਸਨਮਾਨਿਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਬਾਕੀਆਂ ਨੂੰ ਵੀ ਇਸ ਸਨਮਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਲੋਕ ਸੇਵਾ ਦੇ ਕੰਮ ਨੂੰ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।

ਸਨਮਾਨਿਤ ਡਾਕਟਰਾਂ ਵਿੱਚੋਂ ਕਈਆਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਆਪਣਾ ਲੋਕ ਸੇਵਾ ਦਾ ਸੰਕਲਪ ਵੀ ਦੁਹਰਾਇਆ। ਉਹਨਾਂ ਜੀਟੀਵੀ ਦੇ ਇਸ ਉਪਰਾਲੇ ਨੂੰ ਵੀ ਸ਼ਲਾਘਾਯੋਗ ਦੱਸਿਆ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ। ਡਾਕਟਰ ਰਮੇਸ਼ ਨੇ ਇਸ ਉੱਦਮ ਉਪਰਾਲੇ ਨੂੰ ਜ਼ੀ ਟੀਵੀ ਵਲਲੂਨ ਉਠਾਇਆ ਇੱਕ ਬਹੁਤ ਹੀ ਪ੍ਰਸੰਸਾਯੋਗ ਕਦਮ ਆਖਿਆ। ਉਹਨਾਂ ਕਿਹਾ ਕਿ ਇਸ ਨਾਲ ਚੰਗੇ ਡਾਕਟਰਾਂ ਨੂੰ ਵੀ ਹੋਰ ਉਤਸ਼ਾਹ ਮਿਲੇਗਾ। ਇਸ ਸਨਮਾਨ ਸਮਾਰੋਹ ਮੌਕੇ ਪੂੰਰਜੀਤ ਟੀਮ ਨੇ ਪੁਨਰਜੋਤ ਪਰਚਾ ਵੀ ਵੰਡਿਆ ਅਤੇ ਉੱਥੇ ਆਏ ਮਹਿਮਾਨਾਂ ਨੂੰ ਆਪਣੀ ਨਿਜੀ ਗੱਲਬਾਤ ਦੌਰਾਨ ਪੁਨਰਜੋਤ ਮਿਸ਼ਨ ਤੋਂ ਵੀ ਜਾਣੂ ਕਰਾਇਆ ਡਾਕਟਰ ਭੁਪਿੰਦਰ ਸਿੰਘ, ਡਾਕਟਰ ਸੋਨੀਆ ਗੁਪਤਾ, ਡਾਕਟਰ ਰਮੇਸ਼ ਚੰਦ ਅਤੇ ਕਈ ਹੋਰਾਂ ਨੇ ਪੁਨਰਜੋਤ ਮਿਸ਼ਨ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਾਸੇ ਆਉਣ ਦੀ ਪ੍ਰੇਰਨਾ ਦਿੱਤਾ ਤਾਂਕਿ ਸਮਾਜ ਵਿੱਚ ਅੰਨੇਪਣ੍ਹ ਨੂੰ ਪੂਰੀ ਤਰਾਂ ਦੂਰ ਕੀਤਾ ਜਾ ਸਕੇ।